ਮੁਕਦਮਾ ਦਰਜ ਕਰਕੇ ਚੋਰੀ ਕੀਤੇ 13 ਸਾਈਕਲ ਬਰਾਮਦ ਕਰਵਾਏ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਸਾਈਕਲ ਚੋਰੀ ਕਰਨ ਵਾਲੇ ਮੁਲਜਿਮ ਸੁਜਾਨ ਸਿੰਘ ਪੱਤਰ ਧੰਨਾ ਸਿੰਘ ਵਾਸੀ ਕੁਲਾਣਾ ਨੂੰ ਟਰੇਸ ਕਰਕੇ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ । ਜਿਸ ਪਾਸੋਂ ਚੋਰੀ ਕੀਤੇ 13 ਸਾਈਕਲ ਬਰਾਮਦ ਕਰਵਾਏ ਗਏ ਹਨ । ਬਰਾਮਦ ਸਾਈਕਲਾਂ ਦੀ ਕੁੱਲ ਮਾਲੀਤੀ 60,000/^ਰੁਪਏ ਬਣਦੀ ਹੈ । ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਉਕਤ ਮੁਲਜਿਮ ਸੁਜਾਨ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਕੁਲਾਣਾ ਵਿਰੁੱਧ ਮੁਕੱਦਮਾ ਨੱਬਰ180 ਮਿਤੀ 26^10^2020 ਅ/ਧ 379,411ਹਿ:ਦੰ:ਥਾਣਾ ਸਿਟੀ ਬੁਢਲਾਡਾ ਦਰਜ ਰਜਿਸਟਰ ਕਰਾਇਆ ਗਿਆ । ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜਿਮ ਨੂੰ ਕਾਬੂ ਕਰਕੇ ਉਸ ਪਾਸੋਂ ਮੌਕਾ ਪਰ 4 ਸਾਈਕਲ ਅਤੇ ਦੌਰਾਨੇ ਪੁਲਿਸ ਰਿਮਾਂਡ ਉਸਦੀ ਨਿਸ਼ਾਨ ਦੇਹੀ ਤੇ 9 ਹੋਰ ਸਾਈਕਲ, ਕੁੱਲ 13 ਸਾਈਕਲ ਬਰਾਮਦ ਕੀਤੇ ਗਏ ਹਨ । ਬਰਾਮਦ ਕੀਤੇ ਸਾਈਕਲਾਂ ਦੀ ਕੁੱਲ ਮਾਲੀਤੀ 60,000/^ਰਪੈ ਬਣਦੀ ਹੈ । ਇਹ ਮੁਲਜਿਮ ਨਸ਼ਿਆ ਦਾ ਆਦੀ ਹੈ ਅਤੇ ਨਸ਼ੇਦੀ ਪੂਰਤੀ ਲਈ ਹੀ ਇਸਨੇ ਸਾਈਕਲ ਚੋਰੀ ਕੀਤੇ ਹਨ| ਗਿਰਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਪੁਲਿਸ ਰਿਮਾਂਡ ਇਸ ਪਾਸੋਂ ਪੁਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਸ ਵੱਲੋਂਇਹ ਸਾਈਕਲ ਕਿੱਥੋ ਕਿੱਥੋ ਚੋਰੀ ਕੀਤੇ ਗਏ ਹਨ ਅਤੇ ਕਦੋ ਤੋ ਇਹ ਚੋਰੀ ਕਰਦਾ ਆ ਰਿਹਾ ਹੈ ਅਤੇ ਇਸ ਵਲੋ ਕੀਤੀਆਂ ਗਈਆਂ ਅਜਿਹੀਆਂ ਹੋਰ ਚੋਰੀ ਦੀਆ ਵਾਰਦਾਤਾਂ ਸਬੰਧੀ ਵੀ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ| ਜਿਸ ਪਾਸੋਂ ਅਹਿਮ ਸੁਰਾਗ ਲਗਣ ਦੀ ਸੰਭਾਵਨਾਂ ਹੈ ।





