17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੁਬਾਣਿਆਵਾਲੀ ਵਾਸੀ ਇੱਕ ਵਿਅਕਤੀ ਦੀ ਭੇਦ ਭਰੇ ਹਲਾਤਾਂ ਚ ਹੋਈ ਮੌਤ ।

ਲੁਬਾਣਿਆਵਾਲੀ ਵਾਸੀ ਇੱਕ ਵਿਅਕਤੀ ਦੀ ਭੇਦ ਭਰੇ ਹਲਾਤਾਂ ਚ ਹੋਈ ਮੌਤ ।

ਪੁਲਿਸ ਵੱਲੋਂ ਮਿਰਤਕ ਦੇ ਲੜਕੇ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਜਾਣਕਾਰੀ ਦਿੰਦੇ ਹੋਏ ASI

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਬਾਣਿਆਵਾਲੀ ਤੋ ਹੈ ਜਿੱਥੇ ਇੱਕ ਬਾਜ ਸਿੰਘ ਨਾਮ ਦਾ ਵਿਅਕਤੀ ਦੀ ਪਿੰਡ ਦੇ ਹੀ ਕਿਸੇ ਦੇ ਘਰ ਭੇਦਭਰੇ ਹਲਾਤਾਂ ਵਿੱਚ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸੂਤਰਾਂ ਮੁਤਾਬਕ ਬਾਜ ਸਿੰਘ ਆਪਣੇ ਨਾਲ ਕੰਮ ਕਰਦੇ ਕਿਸੇ ਵਿਅਕਤੀ ਦੇ ਘਰ ਕੰਮ ਗਿਆਂ ਸੀ ਅਤੇ ਜਿੱਥੇ ਉਸਨੇ ਕੋਈ ਜਹਿਰੀਲੀ ਚੀਜ ਨਿਗਲ ਲਈ । ਅਸਲ ਕਾਰਨਾਂ ਦਾ ਹਜੇ ਪਤਾ ਨਹੀਂ ਚੱਲ ਸਕਿਆ। ਬਾਜ ਸਿੰਘ ਦੇ ਲੜਕੇ ਦੇ ਮੁਤਾਬਕ ਉਸਨੂੰ ਇੱਕ ਫੋਨ ਆਇਆ ਸੀ ਕਿ ਉਸਦਾ ਪਿਤਾ ਪਿੰਡ ਲੁਬਾਣਿਆਵਾਲੀ ਵਿੱਚ ਕਿਸੇ ਦੇ ਘਰ ਡਿੱਗਿਆ ਪਿਆ ਹੈ । ਜਦੋ ਉਹਨਾ ਜਾ ਕੇ ਦੇਖਿਆ ਤਾਂ ਉਸਦਾ ਪਿਤਾ ਤੜਫ ਰਿਹਾ ਸੀ। ਉਹਨਾ ਬਾਜ ਸਿੰਘ ਨੂੰ ਸਾਦਿਕ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਗਏ । ਜਿੱਥੇ ਡਾਕਟਰਾਂ ਵੱਲੋਂ ਬਾਜ ਸਿੰਘ ਨੂੰ ਮਿਰਤਕ ਐਲਾਨ ਦਿੱਤਾ । ਇਸ ਸਬੰਧੀ ਉਹਨਾ ਸਬੰਧਤ ਥਾਣਾ ਬਰੀਵਾਲਾ ਦੀ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ।ਇਸ ਪੂਰੇ ਮਾਮਲੇ ਵਿੱਚ ਪਿੰਡ ਲੁਬਾਣਿਆਵਾਲੀ ਦੇ ਸਰਪੰਚ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਜ ਸਿੰਘ ਪਿੰਡ ਵਿੱਚ ਕਿਰਨਾਂ ਨਾਮ ਦੀ ਔਰਤ ਦੇ ਘਰ ਰੋਟੀ ਲੈਣ ਲਈ ਗਿਆ ਸੀ ।ਇਸ ਸੰਬੰਧੀ ਇਹ ਨਹੀ ਪਤਾ ਕਿ ਜਹਿਰੀਲੀ ਦਵਾਈ ਇਸਨੇ ਆਪ ਪੀਤੀ ਹੈ ਜਾ ਫਿਰ ਕਿਸੇ ਨੇ ਪਿਆਈ ਹੈ ਪਰ ਬਾਜ ਸਿੰਘ ਪਿੰਡ ਦੀ ਔਰਤ ਕਿਰਨਾਂ ਦੇ ਘਰ ਮਿਲਿਆ ਹੈ । ਇਸ ਕੇਸ ਦੀ ਪੜਤਾਲ ਕਰ ਰਹੇ ਏ ਐਸ ਆਈ ਹਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਥਾਣੇ ਵਿੱਚ ਇੱਕ ਫੋਨ ਆਇਆ ਕਿ ਪਿੰਡ ਲੁਬਾਣਿਆਵਾਲੀ ਵਿੱਚ ਬਾਜ਼ ਸਿੰਘ ਨਾਮ ਦੇ ਕਿਸੇ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਗਈ ਸੀ ਅਤੇ ਮੌਤ ਹੋ ਗਈ ਸੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰਖਵਾਇਆ ਗਿਆ ਸੀ ਅਤੇ ਪੁਲਿਸ ਵੱਲੋਂ ਮਿਰਤਕ ਦੇ ਲੜਕੇ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Today Now News

RELATED ARTICLES
- Advertisment -

POPULAR POSTS