ਲੋਕਾਂ ਨੂੰ ਆਪਣੇ ਪ੍ਰੇਮ ਜਾਲ ‘ਚ ਫਸਾ ਕੇ ਬਲੈਕਮੇਲ ਕਰਦੀ ਸੀ

ਮੁੱਲਾਂਪੁਰ ਦਾਖਾ (ਬਿਊਰੋ) : ਉਪਰੋਕਤ ਮਾਮਲੇ ਦੀ ਪੜਤਾਲ ਕਰ ਰਹੀ ਮਹਿਲਾ ਐੱਸਆਈ ਕਿਰਨਦੀਪ ਕੌਰ ਅਨੁਸਾਰ 11 ਸਤੰਬਰ 2020 ਨੂੰ ਭਗਵੰਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਨਾਰੰਗਵਾਲ ਦੇ ਬਿਆਨਾਂ ‘ਤੇ ਗੁਰਦੇਵ ਕੌਰ ਉਰਫ ਜੋਤੀ ਪਤਨੀ ਜਗਤਾਰ ਸਿੰਘ ਵਾਸੀ ਪਿੰਡ ਮੋਹੀ ਅਤੇ ਹੌਲਦਾਰ ਕੁਲਵੰਤ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਭੋਡੀਵਾਲਾ (ਧਰਮਕੋਟ) ਅਤੇ ਪਵਨ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਕੋਕਰੀ ਕਲਾਂ (ਨਕਲੀ ਐੱਸਐੱਚਓ) ਅਤੇ ਇਹਨਾਂ ਦੇ ਇਕ ਹੋਰ ਸਾਥੀ ਖਿਲਾਫ ਬਲੈਕੇਮੇਲ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਕੁਲਵੰਤ ਸਿੰਘ ਅਤੇ ਪਵਨ ਸਿੰਘ ਨੂੰ ਸਕਾਰਪਿਓ ਗੱਡੀ ਸਮੇਤ ਕਾਬੂ ਕਰ ਲਿਆ ਸੀ, ਜਦਕਿ ਗੁਰਦੇਵ ਕੌਰ ਉਰਫ ਜੋਤੀ ਆਪਣੇ ਸਾਥੀ ਅੰਮ੍ਰਿਤਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੋਰਕਰੀਮਾ ਭੱਜਣ ਵਿੱਚ ਸਫਲ ਹੋ ਗਈ ਸੀ ।
ਥਾਣਾ ਦਾਖਾ ਦੀ ਪੁਲਿਸ ਨੇ ਉਕਤ ਔਰਤ ਅਤੇ ਉਸਦੇ ਸਾਥੀ ਨੂੰ ਕਾਬੂ ਕਰ ਲਿਆ ਹੈ । ਗ੍ਰਿਫਤਾਰੀ ਉਪਰੰਤ ਦੋਵਾਂ ਦੇ ਕੋਰੋਨਾ ਟੈਸਟ ਕਰਵਾਏ ਗਏ, ਜਿਹਨਾ ਵਿੱਚੋਂ ਅੰਮ੍ਰਿਤਪਾਲ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸਨੂੰ ਜੇਲ੍ਹ ਭੇਜ ਦਿੱਤਾ ਜਦਕਿ ਗੁਰਦੇਵ ਕੌਰ ਜੋਤੀ ਦੀ ਰਿਪੋਰਟ ਨਾ ਆਉਣ ਕਾਰਨ ਉਸਨੂੰ ਥਾਣਾ ਦਾਖਾ ਦੀ ਹਵਾਲਾਤ ਵਿਚ ਰੱਖਿਆ ਗਿਆ ਹੈ।





