17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਇਕ ਭਿਖਾਰੀ ਨੇ ਇੱਟਾਂ ਮਾਰ ਕੇ ਇਕ ਬੁੱਢੀ ਭਿਖਾਰਨ ਨੂੰ ਕੀਤਾ ਜ਼ਖਮੀ...

ਇਕ ਭਿਖਾਰੀ ਨੇ ਇੱਟਾਂ ਮਾਰ ਕੇ ਇਕ ਬੁੱਢੀ ਭਿਖਾਰਨ ਨੂੰ ਕੀਤਾ ਜ਼ਖਮੀ : ਹਸਪਤਾਲ ਚ ਭਿਖਾਰਨ ਦੀ ਹੋਈ ਮੌਤ

150 ਰੁਪਏ ਖਾਤਰ ਭਿਖਾਰੀ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ

ਲੁਧਿਆਣਾ (ਬਿਊਰੋ) : ਐੱਸਐੱਚਓ ਸਤਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸਾਢੇ ਪੰਜ ਵਜੇ ਰਾਹਗੀਰ ਨੇ ਬੁੱਢੀ ਔਰਤ ਨੂੰ ਐਲੀਵੇਟਿਡ ਰੋਡ ਤੋਂ ਫੀਲਡਗੰਜ ਵਾਲੇ ਪਾਸੇ ਉਤਰਨ ਵਾਲੀ ਸੜਕ ਲਾਗੇ ਬਣੇ ਸੁਲਭ ਪਖਾਨੇ ਦੇ ਬਾਹਰ ਲਹੂ-ਲੁਹਾਣ ਹਾਲਤ ਵਿਚ ਪਈ ਵੇਖਿਆ ਤਾਂ ਪੁਲਿਸ ਕੰਟਰੋਲ ਰੂਮ ਨੂੰ ਫੋਨ ਕੀਤਾ ਸੀ। ਉਸ ਨੇ ਆਪਣਾ ਨਾਂ ਸਰਬਜੀਤ ਸਿੰਘ ਸੋਨੂੰ ਵਾਸੀ ਪਿੰਡ ਆਲਮਗ਼ੀਰ ਦੱਸਿਆ ਸੀ। ਸੂਚਨਾ ਮਿਲਣ ‘ਤੇ ਪੁੱਜੀ ਪੁਲਿਸ ਨੇ ਜਦੋਂ ਛਾਣਬੀਣ ਸ਼ੁਰੂ ਕੀਤੀ ਤਾਂ ਉਥੇ ਮੌਜੂਦ ਇਕ ਹੋਰ ਭਿਖਾਰੀ ਨੇ ਦੱਸਿਆ ਕਿ ਇਹ ਬੁੱਢੀ ਭਿਖਾਰਨ ਰੇਲਵੇ ਸਟੇਸ਼ਨ ਦੇ ਲਾਗੇ ਭੀਖ ਮੰਗ ਕੇ ਗੁਜ਼ਾਰਾ ਕਰਦੀ ਸੀ।

ਉਸ ਨੂੰ ਮਾਰਨ ਵਾਲਾ ਭਿਖਾਰੀ ਵੀ ਭੀਖ ਮੰਗਦਾ ਹੁੰਦਾ ਸੀ। ਮੰਗਲਵਾਰ ਸਵੇਰੇ ਉਸ ਨੇ ਔਰਤ ਕੋਲ ਪੈਸੇ ਵੇਖੇ ਤਾਂ ਥੈਲੀ ਖੋਹਣ ਨੂੰ ਪਿਆ, ਔਰਤ ਨੇ ਉਹ ਥੈਲੀ ਉਦੋਂ ਲੁਕਾ ਲਈ ਸੀ। ਕਾਤਲ ਭਿਖਾਰੀ ਨੇ ਬੁੱਢੀ ਭਿਖਾਰਨ ਦੇ ਸਿਰ ‘ਤੇ ਇੱਟ ਨਾਲ ਕਈ ਵਾਰ ਕੀਤੇ, ਉਸ ਨੂੰ ਆਪਣੇ ਵੱਲੋਂ ਮਾਰ ਕੇ ਉਹ ਥੈਲੀ ਖੋਹ ਕੇ ਰਾਹੇ ਪੈ ਗਿਆ। ਬੁੱਢੀ ਔਰਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਦੋਂ ਤਕ ਉਹ ਦਮ ਤੋੜ ਚੁੱਕੀ ਸੀ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਲਾਸ਼ ਮੁਰਦਾਖ਼ਾਨੇ ਵਿਚ ਰਖਾ ਦਿੱਤੀ ਹੈ। ਪੁਲਿਸ ਨੇ ਅਣਪਛਾਤੇ ਫ਼ਰਾਰ ਭਿਖਾਰੀ ਵਿਰੁੱਧ ਕੇਸ ਦਰਜ ਕਰ ਕੇ ਕਾਤਲ ਮੰਗਤੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS