16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਚ 'ਬ੍ਲੈਕ ਆਊਟ' ਦਾ ਖ਼ਤਰਾ : ਸਾਰੇ ਥਰਮਲ ਪਲਾਂਟਾਂ 'ਚ ਬਿਜਲੀ...

ਪੰਜਾਬ ਚ ‘ਬ੍ਲੈਕ ਆਊਟ’ ਦਾ ਖ਼ਤਰਾ : ਸਾਰੇ ਥਰਮਲ ਪਲਾਂਟਾਂ ‘ਚ ਬਿਜਲੀ ਉਤਪਾਦਨ ਬੰਦ

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਸਦਕਾ ਥਰਮਲ ਪਲਾਂਟਾਂ ‘ਚ ਨਹੀਂ ਆ ਰਿਹਾ ਕੋਲਾ

ਪਟਿਆਲਾ (ਸਟੇਟ ਬਿਊਰੋ) : ਥਰਮਲ ਪਲਾਂਟਾਂ ਦੀ ਮੌਜੂਦਾ ਹਾਲਾਤ ਦੇਖਦੇ ਹੋਏ ਪੰਜਾਬ ਵਿੱਚ ‘ਬ੍ਲੈਕ ਆਊਟ’ ਦਾ ਖ਼ਤਰਾ ਵਧਦਾ ਜਾ ਰਿਹਾ ਹੈ । ਕਿਸਾਨਾਂ ਦੇ ਸੰਘਰਸ਼ ਕਾਰਣ ਪੰਜਾਬ ‘ਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਥਰਮਲ ਪਾਵਰ ਪਲਾਂਟਾਂ ‘ਚ ਬਿਜਲੀ ਉਤਪਾਦਨ ਵੀ ਠੱਪ ਹੋ ਗਿਆ ਹੈ। ਰੂਪਨਗਰ, ਬਠਿੰਡਾ ਦੇ ਲਹਿਰਾ ਮੁਹੱਬਤ, ਮਾਨਸਾ, ਤਲਵੰਡੀ ਸਾਬੋ, ਪਟਿਆਲਾ ਦੇ ਰਾਜਪੁਰਾ ਤੇ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਦੇ ਸਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਕੋਲਾ ਨਾ ਪੁੱਜਣ ਕਾਰਨ ਇਹ ਬਿਜਲੀ ਸੰਕਟ ਪੈਦਾ ਹੋਇਆ ਹੈ। ਇਸ ਸਮੇਂ ਸੂਬੇ ‘ਚ 5456 ਮੈਗਾਵਾਟ ਬਿਜਲੀ ਦੀ ਮੰਗ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਮੁੱਖ ਤੌਰ ‘ਤੇ ਪਣਬਿਜਲੀ ਪ੍ਰਾਜੈਕਟਾਂ ‘ਤੇ ਨਿਰਭਰ ਹੋ ਗਿਆ ਹੈ।

ਪਾਵਰਕਾਮ ਸੈਂਟਰਲ ਕੰਟਰੋਲ ਰੂਮ ਮੁਤਾਬਕ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ‘ਚ ਸਿਰਫ਼ ਇਕਤਿਹਾਈ ਦਿਨ ਲਈ 10,552 ਮੀਟ੍ਰਿਕ ਟਨ ਕੋਲਾ ਬਚਿਆ ਹੈ। ਰਾਜਪੁਰਾ ਪਲਾਂਟ ‘ਚ ਅੱਧੇ ਦਿਨ ਲਈ 10 ਹਜ਼ਾਰ ਮੀਟ੍ਰਿਕ ਟਨ ਕੋਲਾ ਹੀ ਮੌਜੂਦ ਹੈ। ਗੋਇੰਦਵਾਲ ਸਾਹਿਬ ਪਲਾਂਟ ‘ਚ 18,294 ਮੀਟ੍ਰਿਕ ਟਨ ਕੋਲਾ ਬਚਿਆ ਹੈ। ਕੋਲੇ ਦੀ ਕਮੀ ਨੂੰ ਦੇਖਦੇ ਹੋਏ ਤਿੰਨਾਂ ਪਲਾਟਾਂ ਦੇ ਸਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਬਠਿੰਡੇ ਦੇ ਲਹਿਰਾ ਮੁਹੱਬਤ ਤੇ ਰੂਪਨਗਰ ਦੇ ਪਲਾਂਟ ‘ਚ ਪਹਿਲਾਂ ਤੋਂ ਹੀ ਉਤਪਾਦਨ ਬੰਦ ਹੈ।

Today Now News

RELATED ARTICLES
- Advertisment -

POPULAR POSTS