ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਮ ਨਗਰ ਸੌਂਕੇ ਦੇ ਸਰਪੰਚ ਭੁਪਿੰਦਰ ਸਿੰਘ ਨੇ ਫੇਸਬੁੱਕ ‘ਤੇ ਸਿੱਧਾ ਪ੍ਰਸਾਰਣ ਕੀਤਾ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਕਿਸਾਨਾਂ ਦਾ ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਰੋਸ ਪ੍ਰਦਰਸ਼ਨ ਅਤੇ ਲਗਾਤਾਰ ਧਰਨੇ ਚੱਲ ਰਹੇ ਹਨ ਅਤੇ ਕਿਸਾਨ ਰੇਲਵੇ ਟਰੈਕ ,ਪੈਟਰੋਲ ਪੰਪ, ਰਿਲਾਇੰਸ ਮਾਰਕਿਟ ਅਤੇ ਟੋਲ ਪਲਾਜਿਆ ਤੇ ਡਟੇ ਹੋਏ ਹਨ । ਪਰ ਹੁਣ ਕਿਸਾਨਾ ਦੇ ਇਹਨਾ ਧਰਨਿਆਂ ਵਿੱਚ ਸਿਆਸੀ ਆਗੂਆਂ ਵੱਲੋਂ ਹਲਚਲ ਪੈਦਾ ਕਰ ਦਿੱਤੀ ਹੈ ।ਜਿਕਰਯੋਗ ਹੈ ਕਿ ਪਿਛਲੇ ਦਿਨੀ ਕਿਸਾਨਾਂ ਵੱਲੋਂ ਯੂ ਪੀ ਤੋ ਆਏ ਝੋਨੇ ਦੇ ਟਰੱਕ ਪਿੰਡ ਵੜਿੰਗ ਵਿਖੇ ਫੜੇ ਸਨ ਅਤੇ ਹੁਣ ਇਹ ਟਰੱਕ ਛੱਡਣ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੈਕਟਰੀ ਨਿਰਮਲ ਸਿੰਘ ਤੇ ਪੈਸੇ ਲੈਣ ਦੇ ਸਰਪੰਚ ਭੁਪਿੰਦਰ ਸਿੰਘ ਨੇ ਦੋਸ ਲਗਾਏ ਹਨ ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਮ ਨਗਰ ਸੌਂਕੇ ਦੇ ਸਰਪੰਚ ਭੁਪਿੰਦਰ ਸਿੰਘ ਨੇ ਫੇਸਬੁੱਕ ‘ਤੇ ਸਿੱਧਾ ਪ੍ਰਸਾਰਣ ਕੀਤਾ ਅਤੇ ਟੌਲ ਪਲਾਜ਼ਾ’ਵੜਿੰਗ ਤੇ ਧਰਨੇ ‘ਤੇ ਬੈਠੇ ਕਿਸਾਨ ਜੱਥੇਬੰਦੀ ਦੇ ਆਗੂ ਤੇ ਦੋਸ਼ ਲਗਾਇਆ ਕਿ ਉਸਨੇ ਪਿਛਲੇ ਦਿਨ ਤੋਂ ਆ ਰਹੇ ਬਾਹਰਲੀ ਸਟੇਟ ਤੋ ਝੋਨੇ ਨਾਲ ਭਰੇ ਟਰੱਕਾ ਨੂੰ ਕਿਸਾਨਾ ਨੇ ਟੋਲ ਪਲਾਜ਼ਾ ਵੜਿੰਗ ਵਿਖੇ ਕਾਬੂ ਕੀਤਾ ਸੀ ਅਤੇ ਹੁਣ ਉਹਨਾ ਟਰੱਕਾ ਨੂੰ ਰਿਸ਼ਵਤ ਲੈ ਕੇ ਛੱਡਣ ਦੀ ਤਿਆਰੀ ਵਿੱਚ ਸਨ ।
ਦੂਜੇ ਪਾਸੇ ਕਿਸਾਨ ਯੂਨੀਅਨ ਦੇ ਭਾਰਤੀ਼ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ੍ ਜਨਰਲ ਸੈਕਟਰੀ ਨਿਰਮਲ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਸਾਡੇ ਧਰਨੇ ਤੇ ਕਿਸਾਨ ਆਉਦੇ ਹਨ ਉਹਨਾ ਨੂੰ ਪਤਾ ਚੱਲਿਆਂ ਕਿ ਪਿੰਡ ਰਾਮ ਨਗਰ ਦਾ ਸਰਪੰਚ ਭੁਪਿੰਦਰ ਸਿੰਘ ਜੋ ਕਿ ਟੋਲ ਪਲਾਜ਼ਾ ਵੜਿੰਗ ਵਿਖੇ ਧਰਨੇ ਤੇ ਆਉਦਾ ਹੈ । ਉਹ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਕਾਗਰਸ ਪਾਰਟੀ ਦਾ ਨੁਮਾਇੰਦਾ ਵੀ ਹੈ ਅਤੇ ਪਿੰਡ ਵੜਿੰਗ ਦਾ ਮੈਬਰ ਜੋ ਕਿ ਹਲਕਾ ਗਿੱਦੜਬਾਹਾ ਦੇ ਐਮ ਐਲ ਏ ਅਤੇ ਆਲ ਇੰਡੀਆ ਯੂਥ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚਾਚੇ ਦਾ ਪੁੱਤ ਹੈ ਅਤੇ ਉਹ ਦੋਨੋਂ ਮਿਲ ਕੇ ਕਿਸਾਨ ਜਥੇਬੰਦੀਆਂ ਨੂੰ ਤਾਰੋਪੀਡ ਕਰਨ ਤੇ ਲੱਗੇ ਹੋਏ ਹਨ ਅਤੇ ਕਿਸਾਨਾਂ ਦੇ ਧਰਨਿਆ ਨੂੰ ਸਿਆਸੀ ਢਾਹ ਲਾਹ ਰਹੇ ਹਨ ਅਤੇ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਹਨ । ਨਾਲ ਹੀ ਉਹਨਾ ਕਿਹਾ ਕਿ ਜੋ ਉਸ ਉਪਰ ਇਲਜ਼ਾਮ ਸਰਪੰਚ ਭੁਪਿੰਦਰ ਸਿੰਘ ਰਾਮ ਨਗਰ ਵੱਲੋਂ ਲਗਾਏ ਗਏ ਹਨ ਉਹ ਸਰਾਸਰ ਝੂਠੇ ਹਨ ।






