16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਭੈਣ ਦੇ ਬਿਊਟੀ ਪਾਰਲਰ ਚ ਕੰਮ ਕਰਨ ਤੋਂ ਨਾਰਾਜ਼ ਚਚੇਰੇ ਭਰਾ ਨੇ...

ਭੈਣ ਦੇ ਬਿਊਟੀ ਪਾਰਲਰ ਚ ਕੰਮ ਕਰਨ ਤੋਂ ਨਾਰਾਜ਼ ਚਚੇਰੇ ਭਰਾ ਨੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ

ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਤਰਨਤਾਰਨ (ਜਸਵੀਰ ਸਿੰਘ) : ਨੇੜਲੇ ਪਿੰਡ ਲਹੀਆਂ ਵਿਖੇ ਉਸ ਵਕ਼ਤ ਮਾਹੌਲ ਤਣਾਅ ਭਰਿਆ ਹੋ ਗਿਆ ਜਦੋ ਇੱਕ ਚਚੇਰੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਭੈਣ ਨੂੰ ਜ਼ਖ਼ਮੀ ਕਰ ਦਿੱਤਾ। ਝਗੜੇ ਦਾ ਕਾਰਨ ਲੜਕੀ ਨੂੰ ਬਿਊਟੀ ਪਾਰਲਰ ‘ਤੇ ਕੰਮ ਕਰਨ ਜਾਣ ਤੋਂ ਰੋਕਣਾ ਦੱਸਿਆ ਜਾ ਰਿਹਾ ਹੈ। ਫਿਲਹਾਲ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅੰਗਰੇਜ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲਹੀਆਂ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ‘ਚ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਉਸ ਦੀ ਭੈਣ ਰੈਕਪਾਲ ਕੌਰ ਵਾਸੀ ਗਹਿਰੀ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ। ਉਸ ਦੇ ਚਾਚੇ ਦਾ ਲੜਕਾ ਪ੍ਰਤਾਪ ਸਿੰਘ ਪੁੱਤਰ ਛਿੰਦਾ ਸਿੰਘ ਬਿਊਟੀ ਪਾਰਲਰ ਦੇ ਕੰਮ ‘ਤੇ ਜਾਣ ਤੋਂ ਰੋਕਦਾ ਸੀ। ਬੀਤੇ ਦਿਨ ਜਦੋਂ ਉਸ ਦੀ ਭੈਣ ਕੰਮ ਤੋਂ ਘਰ ਆ ਰਹੀ ਸੀ ਤਾਂ ਪ੍ਰਤਾਪ ਸਿੰਘ ਨੇ ਦਾਤਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਹਮਲਾਵਰ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ।

Today Now News

RELATED ARTICLES
- Advertisment -

POPULAR POSTS