ਅੱਗ ਲੱਗਣ ਨਾਲ ਇਲਾਕੇ ਵਿਚ ਹਫੜਾ ਦਫੜੀ ਮੱਚ ਗਈ ।

ਫਿਰੋਜ਼ਪੁਰ (ਬਿਊਰੋ) : ਹਾਊਸਿੰਗ ਬੋਰਡ ਇਲਾਕੇ ਵਿਚ ਉਸ ਵਕ਼ਤ ਹਫੜਾ ਦਫੜੀ ਮੱਚ ਗਈ ਜਦੋ ਗੱਡੀਆਂ ਦੀ ਸੇਲ ਪ੍ਰਚੇਜ ਕਰਨ ਵਾਲੇ ਵਿਅਕਤੀ ਦੇ ਪਾਰਕਿੰਗ ਯਾਰਡ ਵਿਚ ਖੜੀਆਂ ਪੁਰਾਣੀਆਂ ਕਾਰਾਂ ਨੂੰ ਅਚਾਨਕ ਅੱਗ ਲੱਗ ਗਈ । ਆਲੇ ਦੁਆਲੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਅਤੇ ਸੂਚਨਾ ਮਿਲਣ ‘ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਐਨੀ ਭਿਆਨਕ ਸੀ ਕਿ ਕਰੀਬ ਘੰਟੇ 2 ਦੀ ਜੱਦੋ ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਇਸੇ ਦੌਰਾਨ 4-5 ਪੁਰਾਣੀਆਂ ਕਾਰਾਂ ਸੜ ਸੁਆਹ ਹੋ ਗਈਆਂ ਦੱਸੀਆਂ ਜਾ ਰਹੀਆਂ ਹਨ। ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ।






