ਕਿੰਗਜ਼ ਇਲੈਵਨ ਪੰਜਾਬ ਦੀ ਲਗਾਤਾਰ ਪੰਜਵੀ ਜਿੱਤ

ਨਵੀਂ ਦਿੱਲੀ (ਏਜੇਂਸੀ) : ਇਸ ਮੈਚ ਵਿਚ ਪੰਜਾਬ ਦੇ ਕਪਤਾਨ ਕੇਐੱਲ ਰਾਹੁਲ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੋਲਕਾਤਾ ਦੀ ਟੀਮ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਦੇ ਦਮ ‘ਤੇ 9 ਵਿਕਟਾਂ ‘ਤੇ 149 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਪੰਜਾਬ ਨੇ ਟੀਚੇ ਦਾ ਪਿੱਛਾ ਕਰਦੇ ਹੋਏ 18.5 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ‘ਤੇ ਜਿੱਤ ਹਾਸਲ ਕੀਤੀ।
ਮਯੰਕ ਦੀ ਗ਼ੈਰ-ਹਾਜ਼ਰੀ ਵਿਚ ਮਨਦੀਪ ਸਿੰਘ ਨੇ ਕਪਤਾਨ ਕੇਐੱਲ ਰਾਹੁਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਮਨਦੀਪ ਸਿੰਘ ਤੇ ਕ੍ਰਿਸ ਗੇਲ ਨੇ ਪਾਰੀ ਨੂੰ ਸੰਭਾਲਦੇ ਹੋਏ ਟੀਮ ਨੂੰ 100 ਦੌੜਾਂ ਦੇ ਪਾਰ ਪਹੁੰਚਾਇਆ ਤੇ ਫਿਰ ਆਪਣਾ-ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਪੰਜਾਬ ਨੂੰ ਲਗਾਤਾਰ ਪੰਜਵੀ ਜਿੱਤ ਦੁਆਈ ।





