ਇਹ ਪਾਬੰਦੀ ਨੂੰ 29 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ।

ਫਿਰੋਜ਼ਪੁਰ (ਜਗਦੀਪ ਸਿੰਘ ਸੈਣੀ) : ਖੇਤੀ ਕਾਨੂੰਨਾਂ ਦੇ ਰੋਸ ‘ਚ ਰੇਲ ਰੋਕੂ ਅੰਦੋਲਨ ਕਾਰਨ ਬੰਦ ਕੀਤੀਆਂ ਰੇਲ ਸੇਵਾਵਾਂ ਨੂੰ 21 ਅਕਤੂਬਰ ਨੂੰ ਇੱਕ ਮੀਟਿੰਗ ਮਗਰੋਂ ਕਿਸਾਨ ਜੱਥੇਬੰਦੀਆਂ ਵੱਲੋਂ ਸਿਰਫ ਮਾਲ ਗੱਡੀਆਂ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰੇਲਵੇ ਵੱਲੋਂ ਮਾਲ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਮੰਡਲ ਰੇਲਵੇ ਪ੍ਰਬੰਧਕ ਰਾਜ਼ੇਸ ਅਗਰਵਾਲ ਦੇ ਦੱਸਣ ਮੁਤਾਬਿਕ ਕਿਸਾਨਾਂ ਵੱਲੋਂ ਇਸੇ ਦੌਰਾਨ ਕੁਝ ਗੱਡੀਆਂ ਰੋਕੀਆਂ ਗਈਆਂ ਸਨ ਜਿਸ ਕਾਰਨ ਪੂਰੇ ਦੇਸ਼ ‘ਚ ਰੇਲਵੇ ਨੈਟਵਰਕ ਪ੍ਰਭਾਵਿਤ ਹੋ ਰਿਹਾ ਹੈ ਜਿਸ ਕਾਰਨ 23 ਅਕਤੂਬਰ ਨੂੰ ਰੇਲਵੇ ਵੱਲੋਂ ਫੈਸਲਾ ਕੀਤਾ ਕਿ ਜਦ ਤੱਕ ਸਥਿਤੀ ਪੂਰੀ ਤਰ੍ਹਾਂ ਠੀਕ ਨਾ ਹੋਣ ਤੱਕ ਪੰਜਾਬ ਤੋਂ ਕੋਈ ਵੀ ਮਾਲ ਗੱਡੀ ਨਹੀਂ ਚਲਾਈ ਜਾਵੇਗੀ। ਇਹ ਪਾਬੰਦੀ ਨੂੰ 29 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨ ਜੱਥੇਬੰਦੀਆਂ ਨੂੰ ਰੇਲਵੇ ਟ੍ਰੈਕ ਤੇ ਸਟੇਸ਼ਨਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੀ ਅਪੀਲ ਕੀਤੀ ਹੈ।





