17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਣ ਲਈ ਯੋਗ ਕੋਰਸ...

ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਣ ਲਈ ਯੋਗ ਕੋਰਸ ਕੀਤਾ ਸੁਰੂ

ਇਹ ਯੋਗਾ ਕੋਰਸ ਸ: ਥ:ਯਾਦਵਿੰਦਰ ਸਿੰਘ ਯੋਗਾ ਇੰਸਟਰਕਟਰ ਵੱਲੋਂ ਕਰਵਾਇਆ ਜਾ ਰਿਹਾ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੁਲਿਸ ਕਰਮਚਾਰੀਆਂ ਨੂੰ ਚੁਸਤ^ਫੁਰਤ ਅਤੇ ਸਿਹਤਯਾਬ ਰੱਖਣ ਲਈ ਪੁਲਿਸ ਲਾਈਨ ਮਾਨਸਾ ਵਿਖੇ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਸ੍ਰੀ ਮਨੋਜ ਗੋਰਸੀ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਹਫਤਾਵਰੀ ਯੋਗਾ ਕੋਰਸ ਸੁਰੂ ਕੀਤਾ ਗਿਆ ਹੈ| ਇਹ ਯੋਗਾ ਕੋਰਸ ਸ: ਥ:ਯਾਦਵਿੰਦਰ ਸਿੰਘ ਯੋਗਾ ਇੰਸਟਰਕਟਰ ਵੱਲੋਂ ਕਰਵਾਇਆ ਜਾ ਰਿਹਾ ਹੈ| ਇਸ ਕੋਰਸ ਵਿੱਚ ਜਿਲਾ ਦੇ ਸਾਰੇ ਥਾਣਿਆ, ਚੌਕੀਆ, ਸਟਾਫਾਂ ਅਤੇ ਦਫਤਰਾਂ ਵਿੱਚੋ 200 ਕਰਮਚਾਰੀਆਂ ਨੂੰ ਤਰਤੀਬਵਾਈਜ ਬੁਲਾ ਕੇ ਰੋਜਾਨਾਂ ਸੁਭਾ 6.30 ਏ.ਐਮ.ਤੋਂ 8.00 ਵਜੇ ਤੱਕ ਯੋਗਾ ਕਰਵਾਇਆ ਜਾਂਦਾ ਹੈ| ਇਸ ਯੋਗਾ ਕੋਰਸ ਦੌਰਾਨ ਕੋਵਿਡ^19 ਮਹਾਂਮਾਰੀ ਦੀਆ ਸਾਵਧਾਨੀਆਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਨਾਇਆ ਜਾ ਰਿਹਾ ਹੈ| ਐਸ.ਐਸ.ਪੀ. ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਬਦਲਦੇ ਸਮਾਜਿਕ ਹਾਲਾਤਾਂ ਅਨੁਸਾਰ ਫਿੱਟ ਅਤੇ ਨਿਰੋਗ ਰੱਖਣ ਲਈ ਹੀ ਇਹ ਯੋਗਾ ਕੋਰਸ ਸੁਰੂ ਕੀਤਾ ਗਿਆ ਹੈ| ਕਿਉਕਿ ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਵਧੇਰੇ ਡਿਉਟੀਆਂ, ਨਿੱਤ ਦੇ ਧਰਨੇ, ਰੈਲੀਆ, ਅਮਨ ਤੇ ਕਾਨੂੰਨ ਵਿਵਸਥਾਂ ਆਦਿ ਸਬੰਧੀ ਦਿਨ/ਰਾਤ ਦੀਆਂ ਡਿਊਟੀਆਂ ਦੇ ਮੱਦੇਨਜ.ਰ ਪੁਲਿਸ ਕਰਮਚਾਰੀਆਂ ਪਾਸ ਆਪਣੀ ਸਿਹਤ ਨੂੰ ਸੰਭਾਲਣ, ਸਮਾਜਿਕ ਤੇ ਪਰਿਵਾਰਕ ਜਰੂਰਤਾਂ ਲਈ ਸਮਾਂ ਨਾ ਮਿਲਣ ਕਰਕੇ ਉਹ ਅਕਸਰ ਤਨਾਓ ਵਿੱਚ ਆ ਕੇ ਭਿਆਨਕ ਬਿਮਾਰੀਆਂ ਦੀ ਪਕੜ ਵਿੱਚ ਆ ਜਾਂਦੇ ਹਨ| ਲਗਾਤਾਰ ਚੱਲ ਰਹੀ ਡਿਊਟੀ ਦੇ ਤਨਾਓ ਨੂੰ ਖਤਮ ਕਰਨ ਲਈ ਅਤੇ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਣ ਲਈ ਹੀ ਯੋਗਾ ਕੋਰਸ ਸੁਰੂ ਕੀਤਾ ਗਿਆ ਹੈ| ਯੋਗ ਕੋਰਸ ਦੌਰਾਨ ਕਰਮਚਾਰੀਆਂ ਨੂੰ ਪਹਿਲਾਂ ਵਾਕਿੰਗ, ਫਿਰ ਹਲਕੀ ਜੋਗਿੰਗ, ਪੀ.ਟੀ. ਤੋਂ ਬਾਅਦ ਪ੍ਰਾਣਾਯਾਮ ਦਾ ਅਭਿਆਸ, ਨਾੜ੍ਹੀ ਸੋਧਣ ਪ੍ਰਾਣਾਯਾਮ, ਅਨੂਲੋਮ, ਵਿਲੋਮ ਆਦਿ ਯੋਗ ਕਿਰਿਆਵਾਂ/ਆਸਣਾ ਦਾ ਵੱਧ ਤੋਂ ਵੱਧ ਅਭਿਆਸ ਸਹੀ ਤਰੀਕੇ ਨਾਲ ਕਰਵਾ ਕੇ ਉਹਨਾਂ ਦੀ ਰੋਗ ਪ੍ਰਤੀ ਰੋਗ ਸਮੱਰਥਾਂ (ਇਮਿਊਨਿਟੀ ਸਿਸਟਮ ਅੱਪ ਕਰਨਾ) ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਕਰਮਚਾਰੀ ਸਰੀਰਕ ਤੇ ਮਾਨਸਿਕ ਤੌਰ ਤੇ ਫਿੱਟ ਰਹਿ ਕੇ ਆਪਣੀ ਡਿਊਟੀ ਹੋਰ ਅੱਛੇ ਤਾਰੀਕੇ ਨਾਲ ਨਿਭਾ ਸਕਣ|

Today Now News

RELATED ARTICLES
- Advertisment -

POPULAR POSTS