ਸੋਭਾ ਯਾਤਰਾ ਨੂੰ ਦਵਿੰਦਰ ਸਿੰਘ ਬੀਹਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਵੈਰ ਵਿਰੋਧ ਛੱਡ ਕੇ ਅਸੀ ਧਰਮ ਦੀਆਂ ਰਾਹਾਂ ਦੇ ਪਾਂਧੀ ਬਣ ਸਕਦੇ ਹਾਂ-ਦਵਿੰਦਰ ਸਿੰਘ ਬੀਹਲਾ

ਬਰਨਾਲਾ (ਕਰਨਪਰੀਤ ਧੰਦਰਾਲ) : ਜਿਲ੍ਹਾ ਬਰਨਾਲਾ ਅੰਦਰ ਬਦੀ ਤੇ ਸੱਚਾਈ ਦੀ ਜਿੱਤ ਦੀ ਪ੍ਰਤੀਕ ਦੁਸਹਿਰਾ ਸਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਥਾਂਵਾਂ ਤੇ ਸ੍ਰੀ ਰਾਮ ਜੀ ਦੀ ਪੂਜਾ ਅਰਚਨਾ ਕੀਤੀ ਗਈ। ਬਰਨਾਲਾ ਦੇ ਸ੍ਰੀ ਆਦਿ ਸਕਤੀ ਰਾਮ ਲੀਲਾ ਕਮੇਟੀ ਧਨੌਲਾ,ਰਾਮ ਦਰਬਾਰ ਸ੍ਰੀ ਕ੍ਰਿਸਨ ਪੰਚਾਇਤੀ ਮੰਦਰ ਕਮੇਟੀ ਵੱਲੋਂ ਕਰਵਾਏ ਸਮਾਗਮਾਂ ‘ਚ ਅਕਾਲੀ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਨੇ ਸੋਭਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਯਾਤਰਾ ਸ਼ਹਿਰ ਦੇ ਵੱਖ ਵੱਖ ਹਿੱਸਿਆ ‘ਚ ਪੁੱਜੀ ਜਿੱਥੇ ਭਗਤ ਜਨਾ ਦੇ ਦਰਸਨ ਦੀਦਾਰ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਫਕੀਰਾਂ, ਸੂਫ਼ੀਆਂ ਤੇ ਸੰਤਾਂ ਦੀ ਧਰਤੀ ਹੈ ਜਿੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਤੇ ਹੋਰ ਧਰਮਾਂ ਦੇ ਲੋਕ ਪਿਆਰ ਤੇ ਸਤਿਕਾਰ ਨਾਲ ਰਹਿੰਦੇ ਹਨ। ਦੁਸਹਿਰਾ ਤੇ ਦੀਵਾਲ਼ੀ ਹਰ ਧਰਮ ਦੇ ਲੋਕ ਧੂਮਧਾਮ ਨਾਲ ਮਨਾਉਂਦੇ ਹਨ। ਕਿੰਨੀ ਖੁਸੀ ਦੀ ਗੱਲ ਹੈ ਕਿ ਹਿੰਦੂ ਭਾਈਚਾਰੇ ਵੱਲੋਂ ਕਰਵਾਏ ਦੁਸਹਿਰਾ ਸਮਾਗਮ ‘ਚ ਮੈਨੂੰ ਇੰਨਾਂ ਮਾਣ ਦਿੱਤਾ ਜਿਸ ਦੇ ਉਹ ਹਮੇਸ਼ਾਂ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਸ੍ਰੀ ਰਾਮ ਨੇ ਰਾਵਨ ਦਾ ਖਾਤਮਾ ਕਰਕੇ ਸੱਚ ਦਾ ਝੰਡਾ ਬੁਲੰਦ ਕੀਤਾ ਸੀ ਇਸ ਲਈ ਅੱਜ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਕੇ ਸੱਚ ਦਾ ਸੂਰਜ ਪੈਦਾ ਕਰਨ ਦੀ ਲੋੜ ਹੈ ਇਸ ਲਈ ਹਰ ਧਰਮ ਦੇ ਲੋਕਾਂ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਇਸ ਤੋਂ ਬਿਨਾ ਉਹਨਾਂ ਸ੍ਰੀ ਰਮਾਇਣ ਦੇ ਪਾਠ, ਸੰਤ ਅਤਰ ਸਿੰਘ ਜੀ ਘੁੰਨਸ ਦੇ ਬਰਸੀ ਸਮਾਗਮ, ਭਗਤ ਨਾਮਦੇਵ ਗੁਰੂ ਘਰ, ਦੁਸਹਿਰਾ ਕਮੇਟੀ ਭੰਡਾਰਾ ਅਤੇ ਜਾਗਰਣ ‘ਚ ਹਾਜਰੀ ਭਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਇਨਸਾਨੀਅਤ ਤੇ ਹਰ ਧਰਮ ਦਾ ਸਤਿਕਾਰ ਕਰਦੇ ਹੋਏ, ਵੈਰ ਵਿਰੋਧ ਛੱਡ ਕੇ ਲੋੜਵੰਦ ਦਾ ਸਹਾਰਾ ਬਨਣ ਦੀ ਲੋੜ ਹੈ ਤਾਂ ਹੀ ਅਸੀ ਧਰਮ ਦੀਆਂ ਰਾਹਾਂ ਦੇ ਪਾਂਧੀ ਬਣ ਸਕਦੇ ਹਾਂ।






