17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰਾਜਸਥਾਨ ਦੀ ਰਹਿਣ ਵਾਲੀ ਕੁੜੀ ਨੇ ਪੰਜਾਬੀ ਮੁੰਡੇ ਤੇ ਧੋਖਾ-ਧੜੀ ਦੇ ਲਾਏ...

ਰਾਜਸਥਾਨ ਦੀ ਰਹਿਣ ਵਾਲੀ ਕੁੜੀ ਨੇ ਪੰਜਾਬੀ ਮੁੰਡੇ ਤੇ ਧੋਖਾ-ਧੜੀ ਦੇ ਲਾਏ ਦੋਸ਼ ।

ਵਿਆਹ ਦਾ ਲਾਰਾ ਲਾ ਕੇ ਬਣਾਉਂਦਾ ਰਿਹਾ ਸਰੀਰਕ ਸਬੰਧ ਤੇ ਮੁੜ ਵਿਆਹ ਤੋਂ ਮੁਕਰਿਆ ।

ਅੰਮਿ੍ਤਸਰ (ਬਿਊਰੋ) : ਰਾਜਸਥਾਨ ਵਾਸੀ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ‘ਚ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਬੁਤਾਲਾ ਪਿੰਡ ਦੇ ਦਾਨਿਸ਼ ਨਾਂ ਦੇ ਨੌਜਵਾਨ ਨਾਲ ਸੋਸ਼ਲ ਸਾਈਟ ‘ਤੇ ਹੋਈ ਸੀ। ਦੋਹਾਂ ਨੂੰ ਕਈ ਦਿਨ ਗੱਲਬਾਤ ਕਰਨ ‘ਤੇ ਇਕ-ਦੂਜੇ ਨਾਲ ਪਿਆਰ ਹੋ ਗਿਆ। ਦਾਨਿਸ਼ ਨੇ ਉਸ ਨਾਲ ਵਿਆਹ ਕਰਵਾਉਣਾ ਲਈ ਕਿਹਾ। ਉਹ ਗੱਲਾਂ ਵਿਚ ਆ ਗਈ ਤੇ ਦਾਨਿਸ਼ ਨੇ ਉਸ ਨੂੰ 26 ਜੁਲਾਈ 2019 ਨੂੰ ਤਿੰਨ ਦਿਨ ਲਈ ਅੰਮਿ੍ਤਸਰ ਦੇ ਰਣਜੀਤ ਐਵੀਨਿਊ ਸਥਿਤ ਇਕ ਹੋਟਲ ਵਿਚ ਬੁਲਾਇਆ। ਇਸ ਤੋਂ ਬਾਅਦ 30 ਦਸੰਬਰ 2019 ਨੂੰ ਮੁੜ ਅੰਮਿ੍ਤਸਰ ਦੇ ਇਕ ਹੋਟਲ ਵਿਚ ਠਹਿਰਾਇਆ। ਮੁਲਜ਼ਮ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾ ਲਏ। ਹੁਣ ਦਾਨਿਸ਼ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੂੰ ਜਦੋਂ ਉਸ ਨੇ ਇਸ ਬਾਰੇ ਦੱਸਿਆ ਤਾਂ ਸਾਰੇ ਮੈਂਬਰਾਂ ਨੇ ਮਿਲ ਕੇ ਰਾਜਸਥਾਨ ਪੁਲਿਸ ਨੂੰ ਇਸ ਬਾਰੇ ਵਿਚ ਸ਼ਿਕਾਇਤ ਕੀਤੀ। ਇਸ ਮਾਮਲੇ ‘ਚ ਰਾਜਸਥਾਨ ਪੁਲਿਸ ਨੇ ਜਬਰ ਜਨਾਹ ਦੇ ਦੋਸ਼ ਵਿਚ ਦਰਜ ਕੀਤੀ ਗਈ ਜ਼ੀਰੋ ਐੱਫਆਈਆਰ ‘ਤੇ ਕਾਰਵਾਈ ਕਰਨ ਲਈ ਰਣਜੀਤ ਐਵੀਨਿਊ ਪੁਲਿਸ ਨੂੰ ਸ਼ਿਕਾਇਤ ਭੇਜੀ ਹੈ। ਰਣਜੀਤ ਐਵੀਨਿਊ ਥਾਣੇ ਦੇ ਮੁਖੀ ਰੋਬਿਨ ਹੰਸ ਨੇ ਦੱਸਿਆ ਕਿ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Today Now News

RELATED ARTICLES
- Advertisment -

POPULAR POSTS