17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਤਨੀ, ਬੱਚਿਆਂ ਅਤੇ ਸ਼ੀਰੀ ਨੂੰ ਮੋਤ ਦੀ ਘਾਟ ਉਤਾਰਨ ਵਾਲੇ ਵਿਅਕਤੀ ਨੂੰ...

ਪਤਨੀ, ਬੱਚਿਆਂ ਅਤੇ ਸ਼ੀਰੀ ਨੂੰ ਮੋਤ ਦੀ ਘਾਟ ਉਤਾਰਨ ਵਾਲੇ ਵਿਅਕਤੀ ਨੂੰ ਫਾਂਸੀ ਦੀ ਸ਼ਜਾ ਸੁਣਾਈ । ਸਹਿਯੋਗੀ ਔਰਤ ਨੂੰ ਉਮਰ ਕੈਦ ਦੀ ਸ਼ਜਾ ।

ਨਜਾਇਜ਼ ਸਬੰਧਾਂ ਦੇ ਚੱਲਦਿਆਂ 2015 ’ਚ ਦੋ ਬੱਚਿਆਂ ਸਮੇਤ ਆਪਣੀ ਪਤਨੀ ਤੇ ਸੀਰੀ ਦਾ ਕੀਤਾ ਸੀ ਯੋਜਨਾਬੱਧ ਢੰਗ ਨਾਲ ਕਤਲ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਨਜਾਇਜ ਸਬੰਧਾਂ ਦੇ ਚੱਲਦਿਆ ਪਤਨੀ, ਬੱਚਿਆਂ ਅਤੇ ਸ਼ੀਰੀ ਨੂੰ ਕਾਰ ਸਮੇਤ ਨਹਿਰ ਵਿਚ ਸੁੱਟਣ ਅਤੇ ਆਪ ਬਾਹਰ ਆ ਕੇ ਨਾਟਕੀ ਢੰਗ ਨਾਲ ਰੋਲਾ ਪਾਉਣ ਵਾਲੇ ਵਿਅਕਤੀ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਨੇ ਫਾਂਸੀ ਦੀ ਸ਼ਜਾ ਸੁਣਾਈ ਹੈ ਜਦਕਿ ਸਹਿਯੋਗੀ ਔਰਤ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਗਈ ਹੈ। ਮਾਣਯੋਗ ਜੱਜ ਅਰੁਣ ਵਸ਼ਿਸ਼ਟ ਦੀ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਅਟਾਰੀ ਦੇ ਵਾਸੀ ਪਲਵਿੰਦਰ ਸਿੰਘ ਦੇ ਸਬੰਧ ਉਸਦੇ ਸੀਰੀ ਨਿਰਮਲ ਸਿੰਘ ਦੀ ਪਤਨੀ ਕਰਮਜੀਤ ਕੌਰ ਦੇ ਨਾਲ ਸਨ। ਦੋਵਾਂ ਦੇ ਸਬੰਧਾਂ ਵਿੱਚ ਉਸਦਾ ਸੀਰੀ ਨਿਰਮਲ ਸਿੰਘ, ਪਲਵਿੰਦਰ ਦੀ ਪਤਨੀ ਸਰਬਜੀਤ ਕੌਰ ਤੇ ਉਸਦੇ ਦੋ ਬੱਚੇ ਜਸ਼ਨਪ੍ਰੀਤ ਸਿੰਘ (4) ਤੇ ਉਸਦੀ ਪੁੱਤਰੀ ਗਗਨਦੀਪ ਕੌਰ (6) ਰੇੜਕਾ ਬਣ ਰਹੇ ਸਨ, ਜਿੰਨ੍ਹਾਂ ਨੂੰ ਰਸਤੇ ਵਿੱਚੋਂ ਹਟਾਉਣ ਲਈ ਉਨ੍ਹਾਂ ਯੋਜਨਾ ਬਣਾਈ। ਯੋਜਨਾ ਦੇ ਅਨੁਸਾਰ ਪਲਵਿੰਦਰ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ ਦੇ ਨਾਂਅ ਪਹਿਲਾ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਖਰੀਦੀਆਂ ਸਨ ਤੇ ਨਿਰਮਲ ਸਿੰਘ ਦੇ ਨਾਂਅ ’ਤੇ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਘਟਨਾ ਤੋਂ 11 ਦਿਨ ਪਹਿਲਾਂ ਖ਼ਰੀਦੀਆਂ ਸਨ। ਪਲਵਿੰਦਰ ਸਿੰਘ ਨੇ ਇੱਕ ਪੁਰਾਣੀ ਮਾਰੂਤੀ ਕਾਰ ਖ਼ਰੀਦੀ ਤੇ 20 ਜੂਨ 2015 ਨੂੰ ਆਪਣੀ ਪਤਨੀ ਨੂੰ ਦਵਾਈ ਦੁਆਉਣ ਦੇ ਬਹਾਨੇ ਕਾਰ ਵਿੱਚ ਲੈ ਗਿਆ। ਕਾਰ ਵਿਚ ਉਸਦੀ ਪਤਨੀ ਸਰਬਜੀਤ ਕੌਰ, ਸੀਰੀ ਨਿਰਮਲ ਸਿੰਘ, ਪੁੱਤਰ ਜਸ਼ਨਪ੍ਰੀਤ ਸਿੰਘ ਤੇ ਪੁੱਤਰੀ ਗਗਨਦੀਪ ਕੌਰ ਸਵਾਰ ਸਨ ।

ਪਲਵਿੰਦਰ ਨੇ ਕਾਰ ਨੂੰ ਗੰਗ ਕੈਨਾਲ ਨਹਿਰ ਵਿੱਚ ਜਾਣਬੁੱਝ ਕੇ ਸੁੱਟ ਦਿੱਤਾ ਤੇ ਖੁਦ ਖਿੜਕੀ ਖੋਲ੍ਹਕੇ ਨਹਿਰ ਤੋਂ ਬਾਹਰ ਆ ਗਿਆ ਤੇ ਰੌਲਾ ਪਾਇਆ ਤੇ ਲੋਕਾਂ ਨੂੰ ਇਕੱਠੇ ਕੀਤਾ। ਇਸ ਵਿੱਚ ਪਲਵਿੰਦਰ ਦੀ ਪਤਨੀ, ਸੀਰੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਸੀ। ਮਾਣਯੋਗ ਅਦਾਲਤ ਨੂੰ ਜਿਲ੍ਹਾ ਅਟਾਰਨੀ ਨਵਦੀਪ ਗਿਰਧਰ ਅਤੇ ਸਿਕਾਇਤਕਰਤਾ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਦੋਵਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਇਸਨੂੰ ਦੁਰਘਟਨਾ ਦਾ ਨਾਂਅ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ 27 ਜਨਵਰੀ 2016 ਨੂੰ ਦੋਸ਼ੀ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਕੇ ਅਦਾਲਤ ਤੋਂ ਪੋਟੈਕਸ਼ਨ ਪਟੀਸ਼ਨ ਕਰ ਦਿੱਤੀ। ਉਧਰ ਜਦ ਇਸ ਸਬੰਧੀ ਮਾਮਲਾ ਦਰਜ ਹੋਇਆ ਤਾਂ ਸਾਰੇ ਤੱਥ ਸਾਹਮਣੇ ਆ ਗਏ। ਅਦਾਲਤ ਨੇ ਕੇਸ ਨੂੰ ਰੇਅਰ ਆਫ਼ ਰੇਅਰੈਸਟ ਹੋਣ ਦੇ ਕਾਰਨ ਦੋਸ਼ੀ ਪਲਵਿੰਦਰ ਸਿੰਘ ਨੂੰ ਫ਼ਾਂਸੀ ਤੇ ਉਸਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦੀ ਦੀ ਸਜਾ ਸੁਣਾਈ ਹੈ।

Today Now News

RELATED ARTICLES
- Advertisment -

POPULAR POSTS