17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਮਾਖੇਵਾਲਾ ਵਿਖੇ ਲਾਇਆ ਸਿਖਲਾਈ ਕੈਂਪ ।

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਮਾਖੇਵਾਲਾ ਵਿਖੇ ਲਾਇਆ ਸਿਖਲਾਈ ਕੈਂਪ ।

ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ।
ਕੈਂਪ ਵਿਚ ਸ਼ਾਮਲ ਅਗਾਂਹਵਧੂ ਕਿਸਾਨਾਂ ਨੇ ਕੀਤੇ ਤਜ਼ੁਰਬੇ ਸਾਂਝੇ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ ਵੱਲੋ ਪਿੰਡ ਮਾਖੇਵਾਲਾ ਬਲਾਕ ਝੁਨੀਰ ਵਿਖੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕਰਨ ਲਈ ਸਿਖਲਾਈ ਕੈਂਪ ਲਗਾਇਆ ਗਿਆ। ਸਿਖਲਾਈ ਕੈਂਪ ਦੇ ਉਦਘਾਟਨੀ ਸਮਾਰੋਹ ਦੌਰਾਨ ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਜੀ.ਪੀ. ਐਸ. ਸੋਢੀ ਨੇ ਦੱਸਿਆ ਕਿ ਜ਼ਮੀਨ ਵਿੱਚ ਪਰਾਲੀ ਦੀ ਲਗਾਤਾਰ ਸੰਭਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਕਾਫ਼ੀ ਵਾਧਾ ਹੁੰਦਾ ਹੈ ਅਤੇ ਫ਼ਸਲਾਂ ਦਾ ਝਾੜ ਵੀ ਵਧਦਾ ਹੈ।

ਸਿਖਲਾਈ ਕੈਂਪ ਨੂੰ ਵਧੇਰੇ ਲਾਹੇਵੰਦ ਬਨਾਉਣ ਲਈ ਉਚੇਚੇ ਤੌਰ ਤੇ ਪਹੁੰਚੇ ਡਾ: ਜਗਦੀਸ਼ ਗਰੋਵਰ ਨੇ ਕਿਸਾਨਾਂ ਨੂੰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਪਰਾਲੀ ਦੀ ਸਾਂਭ—ਸੰਭਾਲ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੁਪਰ—ਐਸ.ਐਮ.ਐਸ. ਲੱਗੀ ਕੰਬਾਈਨ ਨਾਲ ਕਟਾਈ ਉਪਰੰਤ ਝੋਨੇ ਦੀ ਪਰਾਲੀ ਵਿੱਚ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਬਹੁਤ ਘੱਟ ਡਿੱਗਦੀ ਹੈ, ਨਦੀਨਾਂ ਲਈ ਸਪਰੇਆਂ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਖੇਤ ਵਿੱਚ ਨਮੀ ਦੀ ਸੰਭਾਲ ਹੋਣ ਕਾਰਨ ਕਣਕ ਦੇ ਦਾਣੇ ਮੋਟੇ ਬਣਦੇ ਹਨ ਜਿਸ ਨਾਲ ਝਾੜ ਵੀ ਵਧਦਾ ਹੈ। ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਬੀਜ਼ੀ ਕਣਕ ਵਿੱਚ ਚੂਹਿਆਂ ਦੀ ਰੋਕਥਾਮ ਕਰਨ ਲਈ ਲੋੜ ਪੈਣ ਸਮੇਂ ਉਪਰਾਲੇ ਕਰਨੇ ਚਾਹੀਦੇ ਹਨ।

ਸਹਾਇਕ ਪ੍ਰੋਫੈਸਰ ਗ੍ਰਾਹਿ ਵਿਗਿਆਨ ਰਾਜਿੰਦਰ ਕੌਰ ਨੇ ਕਿਸਾਨ ਵੀਰਾਂ ਨੂੰ ਹਵਾ ਪ੍ਰਦੂਸ਼ਣ ਦੇ ਨੁਕਸਾਨ ਅਤੇ ਆਪਣੇ ਖਾਦ ਖੁਰਾਕ ਨੂੰ ਦੁਰਸਤ ਕਰਨ ਲਈ ਕਿਹਾ। ਉਨ੍ਹਾਂ ਬੱਚਿਆਂ ਵਿੱਚ ਹੋ ਰਹੀਆਂ ਸਾਹ ਦੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਲਈ ਕਿਹਾ। ਡਾ. ਭੱਲਣ ਸਿੰਘ ਸੇਂਖੋਂ, ਸਹਾਇਕ ਪ੍ਰੋਫੈਸਰ (ਬਾਗਵਾਨੀ) ਨੇ ਝੋਨੇ ਦੀ ਪਰਾਲੀ ਨੂੰ ਖੁੰਬ ਉਤਪਾਦਨ ਵਿਚ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ।ਡਾ. ਸੇਖੋਂ ਨੇ ਬਾਗਬਾਨੀ ਵਿੱਚ ਪਰਾਲੀ ਦੀ ਸਾਂਭ—ਸੰਭਾਲ ਲਈ ਅਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਕਿਸਾਨ ਵੀਰਾਂ ਨੂੰ ਉਤਸ਼ਾਹਿਤ ਕੀਤਾ। ਕਿਸਾਨ ਵੀਰਾਂ ਨੂੰ ਖੇਤੀ ਮਾਹਿਰਾਂ ਦੁਆਰਾ ਦੱਸੇ ਅਲੱਗ—ਅਲੱਗ ਢੰਗ ਤਰੀਕੇ ਵਰਤ ਕੇ ਪਰਾਲੀ ਦੀ ਸੰਭਾਲ ਕਰਨੀ ਚਾਹੀਦੀ ਹੈ।

ਇਸ ਮੌਕੇ ਅਗਾਂਹਵਾਧੂ ਕਿਸਾਨਾਂ ਨੇ ਵੀ ਹੈਪੀ ਸੀਡਰ ਦੀ ਬਿਜਾਈ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।ਇਸ ਮੌਕੇ ਡਾ. ਗੁਰਦੀਪ ਸਿੰਘ ਸਹਾਇਕ ਪ੍ਰੋਫੈਸਰ ਨੇ ਕਿਸਾਨ ਵੀਰਾਂ ਨੂੰ ਦੱਸਿਆ ਕਿ ਸ੍ਰੀ ਹਰਦੀਪ ਸਿੰਘ ਸੇਖੋਂ, ਪਿੰਡ ਘਰਾਗਣਾਂ, ਨੇ ਕਿਹਾ ਕਿ ਉਹ 2013 ਤੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ ਅਤੇ ਪਿਛਲੇ ਸਾਲ ਉਨ੍ਹਾਂ ਨੇ ਆਪਣੇ 23 ਏਕੜ ਰਕਬੇ ਵਿਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ ਅਤੇ ਉਨ੍ਹਾਂ ਨੂੰ ਹੈਪੀ ਸੀਡਰ ਨਾਲ ਕਣਕ ਦੀ ਬਿਜ਼ਾਈ ਕਰਦਿਆਂ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ, ਸਗੋਂ ਉਨ੍ਹਾਂ ਦੇ ਖੇਤ ਵਿਚ ਕਣਕ ਅਤੇ ਝੋਨਾ ਦੋਹਾਂ ਫਸਲਾਂ ਦਾ ਝਾੜ ਵਧਿਆ ਹੈ।ਸਿਖਲਾਈ ਕੈਂਪ ਵਿਚ ਸ਼ਾਮਲ ਹੋਏ ਸਾਰੇ ਹੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਦੂਸਿ਼ਤ ਹੋਣ ਤੋਂ ਬਚਾਉਣ ਦਾ ਪ੍ਰਣ ਕੀਤਾ।

Today Now News

RELATED ARTICLES
- Advertisment -

POPULAR POSTS