16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਦੇ ਪਿੰਡ ਡਗਰੂ ਵਿਖੇ ਬਣਾਏ ਅਡਾਨੀ ਸੈਲੋ ਪਲਾਟ...

ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਦੇ ਪਿੰਡ ਡਗਰੂ ਵਿਖੇ ਬਣਾਏ ਅਡਾਨੀ ਸੈਲੋ ਪਲਾਟ ਵਿਚ ਮਾਲ ਗੱਡੀ ਨੂੰ ਨਹੀਂ ਹੋਣ ਦਿੱਤਾ ਦਾਖ਼ਲ ਕੀਤਾ ਰੋਸ ਪ੍ਰਦਰਸ਼ਨ ।

ਕਿਹਾ ਜਦੋਂ ਤਕ ਸਾਡਾ ਕੇਂਦਰ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ ਉਦੋਂ ਤਕ ਕਿਸੇ ਅੰਡਾਨੀ ਤੇ ਅੰਬਾਨੀ ਨੂੰ ਪੰਜਾਬ ਵਿਚ ਆਪਣਾ ਕਾਰੋਬਾਰ ਕਰਨ ਦੀ ਆਗਿਆ ਕਿਸਾਨ ਨਹੀਂ ਦੇਣਗੇ ।

ਮੋਗਾ (ਅਮਜਦ ਖਾਨ) : ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਦੀ ਲੋਡਿੰਗ ਅਤੇ ਅਨਲੋਡਿੰਗ ਲਈ ਪੰਜਾਬ ਭਰ ਵਿਚ ਮਾਲ ਗੱਡੀਆਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਜੇਕਰ ਗੱਲ ਕਰੀਏ ਮੋਗਾ ਦੀ ਤਾਂ ਅੱਜ ਮੋਗਾ ਦੇ ਪਿੰਡ ਡਗਰੂ ਵਿਖੇ ਉਸ ਵੇਲੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਆਪਣਾ ਰੋਸ ਸ਼ੁਰੂ ਕਰ ਦਿੱਤਾ ਜਦੋਂ ਅਡਾਨੀ ਗਰੁੱਪ ਵੱਲੋਂ ਡਗਰੂ ਵਿਖੇ ਬਣੇ ਸੈਲੋ ਪਲਾਟ ਵਿਚ ਲੋਡਿੰਗ ਲਈ ਆਪਣੀ ਸਪੈਸ਼ਲ ਮਾਲ ਗੱਡੀ ਲਿਆ ਕੇ ਕੇ ਖੜ੍ਹੀ ਕਰ ਦਿੱਤੀ ।

ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡਾ ਰੋਸ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖ਼ਿਲਾਫ਼ ਪਾਸ ਕੀਤੇ ਬਿਲਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਲੜਾਈ ਅੰਡਾਨੀਆਂ ਅੰਬਾਨੀਆਂ ਨਾਲ ਇਸ ਲਈ ਹੈ ਕਿਉਂਕਿ ਮੋਦੀ ਸਰਕਾਰ ਇਨ੍ਹਾਂ ਵੱਡੇ ਘਰਾਣਿਆਂ ਦੇ ਕਠਪੁਤਲੀ ਬਣ ਕੇ ਰਹਿ ਗਿਆ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤਕ ਸਾਡੀਆਂ ਮੰਗਾਂ ਨੂੰ ਬੂਰ ਨਹੀਂ ਪੈ ਜਾਂਦਾ ਉਦੋਂ ਤਕ ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਇਸੇ ਤਰ੍ਹਾਂ ਪੰਜਾਬ ਭਰ ਵਿੱਚ ਜਾਰੀ ਰਹੇਗਾ ਡਗਰੂ ਰੇਲਵੇ ਸਟੇਸ਼ਨ ਤੋਂ ਅੰਦਾਨੀ ਸੈਲੋ ਪਲਾਟ ਵਿਚ ਜਾ ਰਹੀ ਸੀ ਤਾਂ ਉਸੇ ਵੇਲੇ ਮਾਲ ਗੱਡੀ ਨੂੰ ਘੇਰ ਲਿਆ ਅਤੇ ਗੱਡੀ ਨੂੰ ਅੰਦਰ ਨਹੀਂ ਜਾਣ ਦਿੱਤਾ ਮੌਕੇ ਤੇ ਪਹੁੰਚੇ ਕਿਸਾਨ ਆਗੂ ਬਲੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਡੀ ਐਸ ਪੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਕਿਸੇ ਵੀ ਕੀਮਤ ਵਿੱਚ ਇਹ ਗੱਡੀਆਂ ਦੀ ਇੱਥੋਂ ਆਵਾਜਾਈ ਨਹੀਂ ਹੋਵੇਗੀ ਦੂਜੇ ਪਾਸੇ ਅਡਾਨੀ ਸੈਲੋ ਪਲਾਟ ਦੇ ਆਗੂਆਂ ਨੇ ਦੱਸਿਆ ਜਦੋਂ ਤਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਉਦੋਂ ਤਕ ਨਾ ਗੱਡੀ ਲੋੜ ਕੀਤੀ ਜਾਵੇਗੀ ਅਤੇ ਨਾ ਹੀ ਅਣਲੋਡਿੰਗ ਕੀਤੀ ਜਾਵੇਗੀ ਇਸ ਮੌਕੇ ਪੁਲਸ ਪ੍ਰਸ਼ਾਸਨ ਤੇ ਸੈਲਾ ਪੁਲਾੜ ਦੇ ਅਧਿਕਾਰੀਆਂ ਵੱਲੋਂ ਅੱਧੀ ਗੱਡੀ ਜੋ ਪਲਾਂਟ ਅੰਦਰ ਜਾ ਚੁੱਕੀ ਸੀ ਉਸ ਨੂੰ ਅੰਦਰ ਜਾਣ ਦਿੱਤਾ ਅਤੇ ਬਾਕੀ ਮਾਲ ਗੱਡੀ ਦੇ ਡੱਬੇ ਅਤੇ ਇੰਜਣ ਨੂੰ ਬਾਹਰ ਰੇਲਵੇ ਸਟੇਸ਼ਨ ਤੇ ਹੀ ਖੜ੍ਹਾ ਕਰ ਦਿੱਤਾ ।

Today Now News

RELATED ARTICLES
- Advertisment -

POPULAR POSTS