ਧੱਕਾ ਮੁੱਕੀ ਚ ਔਰਤ ਤੇ ਪੇਚਕਸ ਨਾਲ ਕੀਤਾ ਹਮਲਾ ।

ਪਟਿਆਲਾ (ਬਿਊਰੋ) : ਪੀੜਤ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 19 ਅਕਤੂਬਰ ਨੂੰ ਉਸਨੇ ਆਪਣੇ ਘਰ ਵੱਲ ਜਾਣ ਲਈ ਆਟੋ ਕੀਤਾ। ਚਾਲਕ ਨੇ ਰਾਜਪੁਰਾ ਰੋਡ ਕਸਬਾ ਰਿਜ਼ੋਰਟ ਕੋਲ ਪੁੱਜ ਕੇ ਆਟੋ ਸਲਿੱਪ ਰੋਡ ‘ਤੇ ਪਾ ਲਿਆ। ਥੋੜੀ ਦੂਰ ਜਾ ਕੇ ਆਟੋ ਰੋਕ ਲਿਆ ਤੇ ਚਾਲਕ ਔਰਤ ਨਾਲ ਪਿਛਲੀ ਸੀਟ ‘ਤੇ ਬੈਠ ਗਿਆ, ਜੇਬ ਵਿਚੋਂ ਪੇਚਕਸ ਕੱਢ ਕੇ ਮਾਰਨ ਦੀ ਧਮਕੀ ਦਿੱਤੀ ਅਤੇ ਅਸ਼ਲੀਲ ਹਰਕਤਾਂ ਕੀਤੀਆਂ। ਔਰਤ ਵਲੋਂ ਵਿਰੋਧ ਕਰਨ ‘ਤੇ ਆਟੋ ਚਾਲਕ ਨੇ ਪੇਚਕਸ ਗਰਦਨ ਵਿਚ ਮਾਰ ਦਿੱਤਾ। ਇਸ ਦੌਰਾਨ ਹੋਈ ਧੱਕਾ ਮੁੱਕੀ ਦੌਰਾਨ ਔਰਤ ਦੇ ਕਾਫੀ ਸੱਟਾਂ ਲੱਗੀਆਂ। ਔਰਤ ਨੇ ਰੌਲਾ ਪਾਇਆ ਤਾਂ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਆਟੋ ਚਾਲਕ ਆਪਣਾ ਆਟੋ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪੁੱਜੀ ਤੇ ਆਟੋ ਨੂੰ ਕਬਜੇ ਵਿਚ ਲੈ ਲਿਆ। ਚਾਲਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਅਲੀਪੁਰ ਅਰਾਈਆਂ ਵਜੋਂ ਹੋਈ ਹੈ। ਪੁਲਿਸ ਵਲੋਂ ਮੁਲਜਮ ਦੀ ਭਾਲ ਕੀਤੀ ਜਾ ਰਹੀ ਹੈ।






