17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਸ਼ਹੂਰ ਪੰਜਾਬੀ ਗਾਇਕ ਤੇ ਕਾਮੇਡੀਅਨ "ਕੇ. ਦੀਪ" ਨਹੀਂ ਰਹੇ ।

ਮਸ਼ਹੂਰ ਪੰਜਾਬੀ ਗਾਇਕ ਤੇ ਕਾਮੇਡੀਅਨ “ਕੇ. ਦੀਪ” ਨਹੀਂ ਰਹੇ ।

‘ਬੜਾ ਕਰਾਰਾ ਪੂਦਨਾ’ ਤੇ ‘ਬਾਬਾ ਵੇ ਕਲਾ ਮਰੋੜ’ ਗਾਣਿਆਂ ਨੂੰ ਆਵਾਜ਼ ਦਿੱਤੀ ਸੀ ਮਸ਼ਹੂਰ ਗਾਇਕ ਨੇ ।

ਲੁਧਿਆਣਾ (ਬਿਊਰੋ) : ਅੱਜ ਦੀਪ ਹਸਪਤਾਲ ਲੁਧਿਆਣਾ ਵਿਖੇ ਵਿਸ਼ਵ ਪ੍ਰਸਿੱਧ ਗਾਇਕ ਤੇ ਕਮੇਡੀਅਨ ਕੇ.ਦੀਪ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਖੇ ਜ਼ੇਰੇ ਇਲਾਜ ਚੱਲ ਰਹੇ ਹਨ। ‘ਪੰਜਾਬੀ ਜਾਗਰਣ’ ਨਾਲ ਗੱਲ ਕਰਦਿਆਂ ਕੇ.ਦੀਪ ਦੀ ਧੀ ਗੁਰਪ੍ਰੀਤ ਕੌਰ (ਬਿੱਲੀ) ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਉਨ੍ਹਾਂ ਦੇ ਪਿਤਾ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ 23 ਅਕਤੂਬਰ ਨੂੰ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਵੇਗਾ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕਮੇਡੀ ਮਾਈ ਮੋਹਣੋ ਅਤੇ ਪੋਸਤੀ ਤੋਂ ਇਲਾਵਾ ‘ਬੜਾ ਕਰਾਰਾ ਪੂਦਨਾ’, ‘ਬਾਬਾ ਵੇ ਕਲਾ ਮਰੋੜ’, ‘ਹਮ ਛੜੇ ਵਕਤ ਕੋ ਫੜੇ’, ‘ਮੈਨੂੰ ਤੇਰੇ ਆਸ਼ਕਾਂ ਨੇ ਲੁੱਟਿਆ’, ‘ਬਾਪੂ ਵੇ ਅੱਡ ਹੁੰਨੀ ਆਂ, ‘ਘੜਾ ਵੱਜਦਾ ਘੜੋਲੀ ਵੱਜਦੀ, ਨੀ ਮੈਂ ਕਮਲੀ ਆਂ, ਘੁੰਡ ਵਿੱਚ ਨਹੀਂ ਲੁੱਕਦੇ ਸੱਜਣਾਂ ਨੈਣ ਕੁੰਵਾਰੇ ਤੇ ਜੋ ਕਰਨੈ ਕਰੀ ਜਾ ਚੁੱਪ ਕਰਕੇ ਸਮੇਤ ਕੇ.ਦੀਪ ਦੇ ਗਾਏ ਸੈਂਕੜੇ ਗੀਤ ਗਾਏ ਹਨ।

Today Now News

RELATED ARTICLES
- Advertisment -

POPULAR POSTS