ਪੰਚਾਇਤ ‘ਚ ਫ਼ੈਸਲੇ ਤੋਂ ਬਾਅਦ ਮ੍ਰਿਤਕਾ ਪੁਰਾਣੇ ਘਰ ਸਵੇਰੇ-ਸ਼ਾਮ ਪਤੀ ਦੀ ਰੋਟੀ ਬਣਾਉਣ ਲਈ ਜਾਂਦੀ ਸੀ।

ਦਸੂਹਾ (ਬਿਊਰੋ) : ਮ੍ਰਿਤਕਾ ਦੇ ਪੁੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਹੈ ਤੇ ਅਕਸਰ ਉਸ ਦੀ ਮਾਂ ਨਾਲ ਝਗੜਾ ਕਰਦਾ ਸੀ, ਕੁੱਝ ਸਮੇਂ ਤੋਂ ਉਸ ਦੀ ਮਾਂ ਉਸ ਦੇ ਭਰਾ ਪ੍ਰਦੀਪ ਦੇ ਘਰ ਰਹਿੰਦੀ ਸੀ ਤੇ ਉਸ ਦਾ ਪਿਤਾ ਆਪਣੇ ਪੁਰਾਣੇ ਘਰ ਵਿਚ ਰਹਿੰਦਾ ਸੀ। ਉਸ ਨੇ ਦੱਸਿਆ ਕਿ ਪੰਚਾਇਤ ‘ਚ ਫ਼ੈਸਲੇ ਤੋਂ ਬਾਅਦ ਉਸ ਦੀ ਮਾਤਾ ਪੁਰਾਣੇ ਘਰ ਸਵੇਰੇ-ਸ਼ਾਮ ਉਸ ਦੇ ਪਿਤਾ ਦੀ ਰੋਟੀ ਬਣਾਉਣ ਲਈ ਜਾਂਦੀ ਸੀ। ਹਰਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਪੰਚਾਇਤ ‘ਚ ਆਪਣੀ ਬੇਇਜ਼ਤੀ ਮਹਿਸੂਸ ਕਰਦੇ ਰੋਟੀ ਪਕਾਉਣ ਗਈ ਉਸ ਦੀ ਮਾਤਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਆਪ ਫਰਾਰ ਹੋ ਗਿਆ। ਥਾਣਾ ਦਸੂਹਾ ਦੀ ਪੁਲਿਸ ਨੇ ਮ੍ਰਿਤਕ ਦੇ ਬੇਟੇ ਹਰਦੀਪ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਰਜਿੰਦਰ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਆਰੋਪੀ ਦੀ ਪਹਿਚਾਣ ਰਾਜਿੰਦਰ ਕੁਮਾਰ ਪੁੱਤਰ ਹੰਸ ਰਾਜ ਵਾਸੀ ਦੋਲੋਵਾਲ ਤੇ ਮ੍ਰਿਤਕਾ ਦਾ ਨਾਮ ਕਾਂਤਾ ਦੇਵੀ (55) ਪਤਾ ਲੱਗਿਆ ਹੈ ।






