16 C
Chandigarh

TODAY NOW NEWS

Friday, March 20, 2026
Homeਪੰਜਾਬਕਪੂਰਥਲਾ / ਫਗਵਾੜਾਪਿੰਡ ਖੀਰਾਂਵਾਲੀ ਦੇ ਕੋਲ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ...

ਪਿੰਡ ਖੀਰਾਂਵਾਲੀ ਦੇ ਕੋਲ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ।

ਮ੍ਰਿਤਕ ਜੋੜਾ ਆਪਣੇ ਪਿੱਛੇ 8 ਅਤੇ 6 ਸਾਲ ਦੇ ਦੋ ਲੜਕੇ ਤੇ ਬਜ਼ੁਰਗ ਮਾਪੇ ਛੱਡ ਗਿਆ।

ਫਤਿਆਬਾਦ (ਬਿਊਰੋ) : ਫਤਿਆਬਾਦ ਦੇ ਮੁਹੱਲਾ ਵਾਲਮੀਕਿ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦ ਕਪੂਰਥਲਾ ਅਟਾਰੀ ਮਾਰਗ ‘ਤੇ ਵਾਪਰੇ ਦਰਦਨਾਕ ਹਾਦਸੇ ‘ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਖੀਰਾਂਵਾਲੀ ਦੇ ਕੋਲ ਵਾਪਰਿਆ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਨਜ਼ਦੀਕੀ ਰਿਸ਼ਤੇਦਾਰ ਬਲਵਿੰਦਰ ਸਿੰਘ ਸਾਬੀ ਨੇ ਦੱਸਿਆ ਕਿ ਫਤਿਆਬਾਦ ਦੇ ਮੁਹੱਲਾ ਵਾਲਮੀਕਿ ਨਿਵਾਸੀ ਰਾਜ ਮਿਸਤਰੀ ਦਾ ਕੰਮ ਕਰਨ ਵਾਲਾ ਰਜਵੰਤ ਸਿੰਘ ਰਾਜੂ (35) ਪੁੱਤਰ ਨਰਿੰਦਰ ਸਿੰਘ ਪਤਨੀ ਅਮਨਦੀਪ ਕੌਰ (30) ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣੇ ਕਿਸੇ ਕੰਮ ਗਏ ਸੀ। ਵਾਪਸ ਆਉਂਦੇ ਸਮੇਂ ਕਪੂਰਥਲਾ ਸ੍ਰੀ ਗੋਇੰਦਵਾਲ ਸਾਹਿਬ ਸੜਕ ‘ਤੇ ਪਿੰਡ ਖੀਰਾਂਵਾਲੀ ਨੇੜੇ ਤੇਜ ਰਫਤਾਰ ਕਾਰ ਨਾਲ ਵਾਪਰੇ ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਜੋੜਾ ਆਪਣੇ ਪਿੱਛੇ 8 ਅਤੇ 6 ਸਾਲ ਦੇ ਦੋ ਲੜਕੇ ਤੇ ਬਜ਼ੁਰਗ ਮਾਪੇ ਛੱਡ ਗਿਆ। ਮ੍ਰਿਤਕ ਨੌਜਵਾਨ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ। ਦੋਵਾਂ ਦਾ ਦੇਰ ਸ਼ਾਮ ਫਤਿਆਬਾਦ ‘ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੀਆਂ ਕਈ ਨਾਮਦਾਰ ਹਸਤੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Today Now News

RELATED ARTICLES
- Advertisment -

POPULAR POSTS