ਜੇਕਰ ਉਹ ਵਾਪਸ ਇੰਡੀਆ ਪਰਤਦੇ ਹਨ ਤਾਂ ਕੁਆਰੰਟੀਨ ਦੀ ਅਵਧੀ ਦੇ ਮੱਦੇਨਜ਼ਰ ਉਹ ਮੁੜ ਵਾਪਿਸ ਜਾਕੇ ਪੰਜਾਬ ਦੇ ਆਗਾਮੀ ਮੈਚ ਨਹੀਂ ਖੇਡ ਪਾਉਣਗੇ ।

ਜਲੰਧਰ (ਬਿਊਰੋ) : ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਨਦੀਪ ਸਿੰਘ ਦੇ ਘਰੋਂ ਇਕ ਬਹੁਤ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ। ਮਨਦੀਪ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਮਨਦੀਪ ਇਸ ਸਮੇਂ ਆਈ.ਪੀ.ਐਲ. ਲਈ ਯੂ.ਏ.ਈ. ਵਿਚ ਮੌਜੂਦ ਹੈ । ਟੂਰਨਾਮੈਂਟ ਦੀ ਸ਼ੁਰੂਆਤ ਦੌਰਾਨ ਹੀ ਉਨ੍ਹਾਂ ਦੇ ਪਿਤਾ ਦੀ ਸਿਹਤ ਖ਼ਰਾਬ ਹੋ ਗਈ ਸੀ। ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਸੀ। ਹਾਲਤ ਜ਼ਿਆਦਾ ਖ਼ਰਾਬ ਹੋਣ ‘ਤੇ ਉਨ੍ਹਾਂ ਨੂੰ ਚੰਡੀਗੜ੍ਹ ਲਿਜਾਇਆ ਗਿਆ, ਜਿੱੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਨਦੀਪ ਇਸ ਵਕ਼ਤ ਯੂ.ਏ.ਈ. ਵਿਚ ਬਾਇਓ ਬਬਲ ਏਰੀਆ ਵਿਚ ਖੇਡ ਰਿਹਾ ਹੈ । ਜੇਕਰ ਉਹ ਵਾਪਸ ਇੰਡੀਆ ਪਰਤਦੇ ਹਨ ਤਾਂ ਕੁਆਰੰਟੀਨ ਦੀ ਅਵਧੀ ਦੇ ਮੱਦੇਨਜ਼ਰ ਉਹ ਮੁੜ ਵਾਪਿਸ ਜਾਕੇ ਪੰਜਾਬ ਦੇ ਆਗਾਮੀ ਮੈਚ ਨਹੀਂ ਖੇਡ ਪਾਉਣਗੇ ।






