ਹੁਣ ਵੀਕੈਂਡ ’ਤੇ ਫਰੀ ’ਚ ਦੇਖ ਸਕੋਗੇ ਫ਼ਿਲਮਾਂ ਤੇ ਵੈੱਬ ਸੀਰੀਜ਼

ਨਵੀਂ ਦਿੱਲੀ (ਬਿਊਰੋ) : ਜਿਹੜੇ ਲੋਕਾਂ ਕੋਲ ਨੈੱਟਫਲਿਕਸ ਦੀ ਸਬਸਕ੍ਰਿਪਸ਼ਨ ਨਹੀਂ ਹੈ ਉਹਨਾਂ ਲਈ ਨੈੱਟਫਲਿਕਸ ਇਕ ਬੇਹੱਦ ਹੀ ਖਾਸ ਤੋਹਫ਼ਾ ਲੈ ਕੇ ਆਈ ਹੈ। ਇਸ ਤਹਿਤ ਯੂਜ਼ਰਜ਼ ਵੀਕਐਂਡ ’ਤੇ ਫਰੀ ਸਟ੍ਰੀਮਿੰਗ ਦਾ ਲਾਭ ਲੈ ਸਕਣਗੇ। ਨੈਟਫਲਿੱਕਸ ਇਸ ਸਰਵਿਸ ਨੂੰ StreamFest ਤਹਿਤ ਪੇਸ਼ ਕਰੇਗੀ। ਸਭ ਤੋਂ ਖਾਸ ਗੱਲ ਇਹ ਹੈ ਇਸ ਦੀ ਸ਼ੁਰੂਆਤ ਭਾਰਤ ਤੋਂ ਕੀਤੀ ਜਾ ਰਹੀ ਹੈ। ਭਾਵ ਵੀਕਐਂਡ ’ਤੇ ਮਿਲਣ ਵਾਲੀ ਫਰੀ ਸਟ੍ਰੀਮਿੰਗ ਸਰਵਿਸ ਦਾ ਲਾਭ ਸਭ ਤੋਂ ਪਹਿਲਾ ਭਾਰਤੀ ਯੂਜ਼ਰਜ਼ ਨੂੰ ਮਿਲੇਗਾ।
Netflix ਨੇ ਆਪਣੇ ਪਲੇਟਫਾਰਮ ’ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨ ਲਈ ਇਸ ਨਵੇਂ ਆਫਰ ਦਾ ਐਲਾਨ ਕੀਤਾ ਹੈ ਤਾਂ ਜੋ ਜਿਨ੍ਹਾਂ ਕੋਲ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਨਹੀਂ ਹੈ, ਉਹ ਯੂਜ਼ਰ ਵੀ ਵੀਕਐਂਡ ਵਿਚ ਦੋ ਦਿਨਾਂ ਲਈ ਮੁਫ਼ਤ ਵਿਚ ਸੀਰੀਜ਼ ਅਤੇ ਮੂਵੀਜ਼ ਦੇਖ ਸਕਣ। ਦੱਸ ਦੇਈਏ ਕਿ ਇਹ ਸਰਵਿਸ ਸਿਰਫ਼ ਵੀਕਐਂਡ ’ਤੇ ਹੀ ਮੁਹੱਈਆ ਹੋਵੇਗੀ।
ਨੈਟਫਲਿਕਸ ਦੀ ਇਹ ਵੀਕਐਂਡ ਫਰੀ ਸਰਵਿਸ ਸਭ ਤੋਂ ਪਹਿਲਾਂ ਭਾਰਤ ਵਿਚ ਸ਼ੁਰੂ ਹੋਵੇਗੀ। ਹਾਲਾਂਕਿ ਇਹ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਕੰਪਨੀ ਨੇ ਅਜੇ ਤਕ ਕੋਈ ਐਲਾਨ ਨਹੀਂ ਕੀਤਾ ਪਰ ਉਮੀਦ ਹੈ ਕਿ ਇਸ ਲਈ ਯੂਜ਼ਰਜ਼ ਨੂੰ ਦਸੰਬਰ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।






