17.1 C
Chandigarh

TODAY NOW NEWS

Friday, March 20, 2026
Homeਖੇਡ ਜਗਤਚੇਨਈ ਸੁਪਰ ਕਿੰਗਜ਼ ਦੀਆਂ ਮੁਸ਼ਕਿਲਾਂ ਚ ਹੋਇਆ ਹੋਰ ਵਾਦਾ : ਸੱਟ ਕਾਰਨ...

ਚੇਨਈ ਸੁਪਰ ਕਿੰਗਜ਼ ਦੀਆਂ ਮੁਸ਼ਕਿਲਾਂ ਚ ਹੋਇਆ ਹੋਰ ਵਾਦਾ : ਸੱਟ ਕਾਰਨ ਬਾਹਰ ਹੋਏ ਡਵੇਨ ਬਰਾਵੋ ।

ਸੀਐੱਸਕੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਸੀ ਵਿਸ਼ਵਨਾਥਨ ਨੇ ਦਿੱਤੀ ਜਾਣਕਾਰੀ ।

ਦੁਬਈ (ਏਜੇਂਸੀ ) : ਸੀਐੱਸਕੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਸੀ ਵਿਸ਼ਵਨਾਥਨ ਨੇ ਦੱਸਿਆ ਕਿ ਬਰਾਵੋ ਨੂੰ ਰਾਈਟ ਗ੍ਰੋਇਨ ‘ਚ ਗ੍ਰੇਡ-1 ਟੀਅਰ ਹੈ ਤੇ ਉਹ ਵੀਰਵਾਰ ਨੂੰ ਆਪਣੇ ਦੇਸ਼ ਮੁੜ ਜਾਣਗੇ । ਖ਼ਰਾਬ ਦੌਰ ‘ਚੋਂ ਗੁਜ਼ਰ ਰਹੀ ਚੇਨਈ ਸੁਪਰ ਕਿੰਗਜ਼ ਨੂੰ ਇਹ ਇੱਕ ਹੋਰ ਕਰਾਰਾ ਝਟਕਾ ਲੱਗਾ ਹੈ 37 ਸਾਲ ਦੇ ਬਰਾਵੋ ਨੂੰ ਦਿੱਲੀ ਕੈਪਟੀਲਜ਼ ਨਾਲ 17 ਅਕਤੂਬਰ ਨੂੰ ਹੋਏ ਮੈਚ ਦੌਰਾਨ ਸੱਟ ਲੱਗੀ ਸੀ। ਇਸ ਕਾਰਨ ਉਹ ਸੀਐੱਸਕੇ ਲਈ ਅਗਲੇ ਮੈਚ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਨਹੀਂ ਖੇਡ ਸਕੇ ਸਨ। ਸੀਐੱਸਕੇ ਉਹ ਮੈਚ ਸੱਤ ਵਿਕਟਾਂ ਨਾਲ ਹਾਰ ਗਈ ਸੀ। ਇਸ ਸੈਸ਼ਨ ਵਿਚ ਬਰਾਵੋ ਨੇ ਸੀਐੱਕੇ ਲਈ ਸਿਰਫ਼ ਛੇ ਮੈਚ ਖੇਡੇ ਤੇ ਸੱਤ ਦੌੜਾਂ ਬਣਾਉਣ ਤੋਂ ਇਲਾਵਾ ਛੇ ਵਿਕਟਾਂ ਹਾਸਲ ਕੀਤੀਆਂ।

Today Now News

RELATED ARTICLES
- Advertisment -

POPULAR POSTS