ਨਾਈਟਰਾਇਡਰ੍ਸ ਦੀ ਟੀਮ ਨੇ ਬਹੁਤ ਹੀ ਨੀਵੇ ਪੱਧਰ ਦੀ ਖੇਡ ਦਾ ਕੀਤਾ ਪ੍ਰਦਰਸ਼ਨ ।

ਨਵੀਂ ਦਿੱਲੀ (ਏਜੇਂਸੀ) : ਕੇਕੇਆਰ ਦੇ ਕਪਤਾਨ ਇਆਨ ਮਾਰਗਨ (30) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੁੱਧਵਾਰ ਨੂੰ ਪਹਿਲੀ ਪਾਰੀ ਵਿਚ ਦੁੱਗਣੀ ਸਵਿੰਗ ਦੇਖਣ ਨੂੰ ਮਿਲੀ। ਮੈਚ ਦੇ ਦੂਜੇ ਓਵਰ ਵਿਚ ਹੀ ਸਿਰਾਜ ਨੇ ਲਗਾਤਾਰ ਦੋ ਗੇਂਦਾਂ ‘ਤੇ ਰਾਹੁਲ ਤਿ੍ਪਾਠੀ (01) ਤੇ ਨਿਤੀਸ਼ ਰਾਣਾ (00) ਨੂੰ ਆਊਟ ਕਰ ਕੇ ਕੇਕੇਆਰ ਨੂੰ ਸ਼ੁਰੂਆਤੀ ਝਟਕੇ ਦਿੱਤੇ। ਅਗਲੇ ਹੀ ਓਵਰ ਵਿਚ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਸ਼ੁਭਮਨ ਗਿੱਲ (01) ਦੀ ਵਿਕਟ ਡੇਗ ਦਿੱਤੀ। ਇਸ ਤੋਂ ਬਾਅਦ ਸਿਰਾਜ ਨੇ ਬੇਂਟਨ ਨੂੰ ਆਊਟ ਕਰ ਕੇ ਕੇਕੇਆਰ ਲਈ ਮੁਸ਼ਕਲਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਕੇਕੇਆਰ ਸੰਭਲ ਨਹੀਂ ਸਕੀ ਤੇ ਇਆਨ ਮਾਰਗਨ ਦੀਆਂ 30 ਦੌੜਾਂ ਦੀ ਮਦਦ ਨਾਲ ਸਿਰਫ਼ 84 ਦੌੜਾਂ ਹੀ ਬਣਾ ਸਕੀ । ਇਸ ਤੋਂ ਬਾਅਦ ਉਸ ਸੌਖੇ ਟੀਚੇ ਨੂੰ ਆਰਸੀਬੀ ਨੇ ਦੋ ਵਿਕਟਾਂ ਗੁਆ ਕੇ 13.3 ਓਵਰਾਂ ਵਿਚ ਹਾਸਲ ਕਰ ਕੇ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਕਬਜ਼ਾ ਕੀਤਾ।






