17.1 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰਹਾਥਰਸ ਜਬਰ ਜਨਾਹ ਕਾਂਡ ਵਾਂਗ ਟਾਂਡਾ ਉੜਮੁੜ ਦੇ ਪਿੰਡ ਵਿੱਚ 6 ਸਾਲਾ...

ਹਾਥਰਸ ਜਬਰ ਜਨਾਹ ਕਾਂਡ ਵਾਂਗ ਟਾਂਡਾ ਉੜਮੁੜ ਦੇ ਪਿੰਡ ਵਿੱਚ 6 ਸਾਲਾ ਬੱਚੀ ਬਲਾਤਕਾਰ ਤੋਂ ਬਾਅਦ ਜਿਊਂਦਾ ਸਾੜਿਆ ।

ਹਵੇਲੀ ਦੇ ਮਾਲਕ ਸੁਰਜੀਤ ਸਿੰਘ ਤੇ ਉਸ ਦੇ ਪੋਤਰੇ ਸੌਰਵਪ੍ਰਰੀਤ ਸਿੰਘ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲੈ ਲਿਆ ।

ਟਾਂਡਾ ਉੜਮੁੜ (ਬਿਊਰੋ) : ਉੜਮੁੜ ਦੇ ਪਿੰਡ ਜਲਾਲਪੁਰ ‘ਚ ਮਹੌਲ ਤਣਾਅਪੂਰਨ ਬਣ ਗਿਆ ਜਦ ਪਿੰਡ ਇਕ ਨੌਜਵਾਨ ਨੇ ਪਿੰਡ ‘ਚ ਰਹਿੰਦੇ ਇਕ ਪਰਵਾਸੀ ਮਜ਼ਦੂਰ ਦੀ 6 ਸਾਲਾ ਬੱਚੀ ਨੂੰ ਵਰਗਲਾ ਕੇ ਆਪਣੀ ਹਵੇਲੀ ਲਿਜਾ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਜਿਊਂਦਿਆਂ ਸਾੜ ਦਿੱਤਾ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪਰਵਾਸੀ ਮਜ਼ਦੂਰਾਂ ਤੇ ਪਿੰਡ ਵਾਸੀ ਗੁੱਸੇ ‘ਚ ਭੜਕ ਗਏ । ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਟਾਂਡਾ ਦਲਜੀਤ ਸਿੰਘ, ਐੱਸਐੱਚਓ ਟਾਂਡਾ ਬਿਕਰਮ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜੇ ਤੇ ਹਵੇਲੀ ਦੇ ਮਾਲਕ ਸੁਰਜੀਤ ਸਿੰਘ ਤੇ ਉਸ ਦੇ ਪੋਤਰੇ ਸੌਰਵਪ੍ਰਰੀਤ ਸਿੰਘ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲੈ ਲਿਆ ਡੀਐੱਸਪੀ ਟਾਂਡਾ ਵੱਲੋਂ ਘਟਨਾ ਸਥਾਨ ‘ਤੇ ਇਕੱਠੇ ਹੋਏ ਲੋਕਾਂ ਤੇ ਪਰਵਾਸੀ ਮਜ਼ਦੂਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਘਿਨਾਉਣੀ ਘਟਨਾ ਦੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸੇ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ssp ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਘਟਨਾ ਦੇ ਮੁਲਜ਼ਮ ਸੌਰਵਪ੍ਰੀਤ ਸਿੰਘ ਖ਼ਿਲਾਫ਼ ਟਾਂਡਾ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿ੍ਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਉਹ ਕੰਮਕਾਜ ਲਈ ਖੇਤਾਂ ‘ਚ ਚਲੇ ਗਏ ਜਦਕਿ 6 ਸਾਲਾ ਬੱਚੀ ਘਰ ‘ਚ ਇਕੱਲੀ ਸੀ। ਇਸ ਦੌਰਾਨ ਮੁਲਜ਼ਮ ਸੌਰਵਪ੍ਰਰੀਤ ਸਿੰਘ ਕਰੀਬ 3 ਵਜੇ ਉਨ੍ਹਾਂ ਦੇ ਘਰ ਗਿਆ ਤੇ ਬੱਚੀ ਨੂੰ ਵਰਗਲਾ ਕੇ ਆਪਣੀ ਹਵੇਲੀ ਲੈ ਗਿਆ। ਉਸ ਨੇ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਜਿਊਂਦਾ ਸਾੜ ਦਿੱਤਾ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਉਹ ਬੱਚੀ ਨੂੰ ਕਰੀਬ ਸਾਢੇ ਤਿੰਨ ਵਜੇ ਤੋਂ ਲਗਾਤਾਰ ਲੱਭ ਰਹੇ ਸਨ ਪਰ ਬੱਚੀ ਕਿਤੇ ਨਹੀਂ ਮਿਲੀ ਸ਼ਾਮ ਕਰੀਬ ਪੰਜ ਸਾਢੇ ਪੰਜ ਵਜੇ ਪਤਾ ਲੱਗਾ ਕਿ ਬੱਚੀ ਦੀ ਸੜੀੀ ਹੋਈ ਲਾਸ਼ ਆੜ੍ਹਤੀ ਸੁਰਜੀਤ ਸਿੰਘ ਦੀ ਹਵੇਲੀ ‘ਚ ਪਈ ਹੈ

Today Now News

RELATED ARTICLES
- Advertisment -

POPULAR POSTS