ਮਿਤੀ 04/11/2020 ਨੂੰ ਕਿਸਾਨ ਜਥੇਬੰਦੀਆ ਦੀ ਮੀਟਿੰਗ ਹੋਵੇਗੀ ।

ਮੋਗਾ (ਹਰਪਾਲ ਸਹਾਰਨ) : ਅੱਜ ਮੋਗਾ ਕਿਸਾਨ ਭਵਨ ਵਿਖੇ ਹੋਈ 30 ਕਿਸਾਨ ਜਥੇਬੰਦੀਆ ਦੀ ਮੀਟਿੰਗ ਉਪਰੰਤ, ਹੇਠ ਲਿਖੇ ਫੈਸਲੇ ਲਏ ਗਏ ਹਨ ।
1 – ਜ਼ਰੂਰੀ ਸਮਾਨ ਲਈ, ਸਿਰਫ ਮਾਲ ਰੇਲ ਗੱਡੀਆਂ ਨੂੰ 05/11/2020 ਤੱਕ ਰੇਲਵੇ ਟਰੈਕ ਤੇ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ, ਕਿਸਾਨ ਜਥੇਬੰਦੀਆ ਦਾ ਧਰਨਾ ਰੇਲਵੇ ਸਟੇਸ਼ਨ ਤੇ ਰਹੇਗਾ ।
2 – 27/10/2020 ਨੂੰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆ ਦੀ ਮੀਟਿੰਗ ਬੁਲਾਈ ਗਈ ਹੈ ।
3 – ਭਾਜਪਾ ਮੰਤਰੀਆਂ, ਆਗੂਆਂ ਦਾ ਘਿਰਾਓ ਜਾਰੀ ਰਹੇਗਾ ।
4 – ਟੋਲ ਪਲਾਜਾ, ਰਿਲਾਇੰਸ ਪੈਟਰੋਲ ਪੰਪ, ਰਿਲਾਇੰਸ ਫਰੈਸ਼, ਅਤੇ ਹੋਰ ਕਾਰਪੋਰੇਟ ਅਦਾਰਿਆ ਦਾ ਘਿਰਾਓ ਜਾਰੀ ਰਹੇਗਾ ।
5 – ਅਗਲੇ ਕਿਸਾਨ ਸੰਗਰਸ਼ ਦੀ ਰੂਪ ਰੇਖਾ ਤਹਿ ਕਰਨ ਲਈ ਮਿਤੀ 04/11/2020 ਨੂੰ ਕਿਸਾਨ ਜਥੇਬੰਦੀਆ ਦੀ ਮੀਟਿੰਗ ਹੋਵੇਗੀ ।






