16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਾਲੇ ਕਾਨੂੰਨਾਂ ਦੇ ਖਿਲਾਫ਼ ਰੇਲਵੇ ਸਟੇਸ਼ਨ ਤੇ ਲੱਗੇ ਰੇਲਵੇ ਜਾਮ ਅੱਜ 21ਵੇ...

ਕਾਲੇ ਕਾਨੂੰਨਾਂ ਦੇ ਖਿਲਾਫ਼ ਰੇਲਵੇ ਸਟੇਸ਼ਨ ਤੇ ਲੱਗੇ ਰੇਲਵੇ ਜਾਮ ਅੱਜ 21ਵੇ ਦਿਨ ਵੀ ਜਾਰੀ ਹੈ ।

ਇਸ ਮੌਕੇ ਤੇ ਡਾਕਟਰ ਧੰਨਾ ਮੱਲ ਗੋਇਲ ਤੇ ਲੰਗਰ ਕਮੇਟੀ ਦੇ ਇਨਚਾਰਜ ਇਕਬਾਲ ਸਿੰਘ ਮਾਨਸਾ ਨੇ ਵੀ ਵਿਚਾਰ ਸਾਂਝੇ ਕੀਤੇ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਾਲੇ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਲੱਗਾ ਰੇਲਵੇ ਜਾਮ ਅੱਜ 21 ਵੇ ਦਿਨ ਵੀ ਜਾਰੀ ਰਿਹਾ ਤੇ ਹਜਾਰਾਂ ਲੋਕਾਂ ਔਰਤਾਂ ਸਮੇਤ ਸਮੂਲੀਅਤ ਕੀਤੀ ।ਇਸ ਮੌਕੇ ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਹਰਦੇਵ ਸਿੰਘ ਰਾਠੀ , ਭਾਰਤੀ ਕਿਸਾਨ ਯੂਨੀਅਨ (ਸਿਧੂਪੁਰਾ) ਦੇ ਤਰਸੇਮ ਸਿੰਘ ਹੀਰਕੇ , ਭਾਰਤੀ ਕਿਸਾਨ ਯੂਨੀਅਨ( ਮਾਨਸਾ) ਦੇ ਤੇਜ ਸਿੰਘ ਚਕੇਰੀਆ ,ਆਲ ਇੰਡੀਆ ਕਿਸਾਨ ਯੂਨੀਅਨ (ਪੂਨਾਵਾਲ) ਦੇ ਕੁਲਵਿੰਦਰ ਸਿੰਘ ਉਡਤ ,ਕੁਲ ਹਿੰਦ ਕਿਸਾਨ ਸਭਾ ਦੇ ਜੁਗਰਾਜ ਸਿੰਘ ਹੀਰਕੇ , ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ , ਭਾਰਤੀ ਕਿਸਾਨ ਯੂਨੀਅਨ (ਕਰਾਤੀਕਾਰੀ ) ਦੇ ਜਲੌਰ ਸਿੰਘ ਦੂਲੋਵਾਲ , ਪੰਜਾਬ ਕਿਸਾਨ ਯੂਨੀਅਨ ਦੇ ਸੁਖਦਰਸਨ ਸਿੰਘ ਨੱਤ , ਕਰਾਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ , ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਕੁਲਦੀਪ ਸਿੰਘ ਚੱਕ ਭਾਈ ਕੇ , ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਕਾਲੇ ਕਾਨੂੰਨ ਪਾਸ ਕੀਤੇ ਹਨ , ਪੰਜਾਬ ਤੇ ਦੇਸ਼ ਦੇ ਲੋਕ ਕੇਦਰ ਦੀ ਨੀਤੀ ਤੇ ਨੀਅਤ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ । ਆਗੂਆਂ ਨੇ ਕਿਹਾ ਕਿ ਮੋਦੀ ਦੇ ਦਰਬਾਰੀ ਪੂਜੀਪਤੀਆ ਨੂੰ ਕਿਸੇ ਵੀ ਕੀਮਤ ਤੇ ਕਿਸਾਨਾਂ ਦੀ ਜਮੀਨ ਤੇ ਕਾਬਜ ਨਹੀਂ ਹੋਣ ਦਿੱਤਾ ਜਾਵੇ । ਇਸ ਮੌਕੇ ਤੇ ਡਾਕਟਰ ਧੰਨਾ ਮੱਲ ਗੋਇਲ ਤੇ ਲੰਗਰ ਕਮੇਟੀ ਦੇ ਇਨਚਾਰਜ ਇਕਬਾਲ ਸਿੰਘ ਮਾਨਸਾ ਨੇ ਵੀ ਵਿਚਾਰ ਸਾਂਝੇ ਕੀਤੇ।

Today Now News

RELATED ARTICLES
- Advertisment -

POPULAR POSTS