ਹਾਦਸੇ ਦੌਰਾਨ ਗੱਡੀ ਵਿਚ ਵਿਧਾਇਕ ਸਮੇਤ ਇਮਪ੍ਰੂਵਮੇੰਟ ਟ੍ਰੱਸਟ ਦੇ ਚੇਅਰਮੈਨ ਵਿਨੋਦ ਬੰਸਲ, ਵਿਧਾਇਕ ਦਾ ਬੇਟਾ ਤੇ ਡਰਾਈਵਰ ਮੌਜੂਦ ਸਨ ।

ਮੋਗਾ (ਹਰਪਾਲ ਸਹਾਰਨ) : ਚੰਡੀਗੜ੍ਹ ਪਾਰਲੀਮੈਂਟ ਸੈਸ਼ਨ ਤੋਂ ਵਾਪਿਸ ਆ ਰਹੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਗੱਡੀ ਉਸ ਵਕਤ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਸਾਹਮਣੇ ਤੋਂ ਇੱਕ ਹੋਰ ਗੱਡੀ ਵਾਲੇ ਨੇ ਗ਼ਲਤ ਸਾਈਡ ਤੋਂ ਆ ਕੇ ਟੱਕਰ ਮਾਰ ਦਿੱਤੀ । ਇਸ ਹਾਦਸੇ ਦੌਰਾਨ ਗੱਡੀ ਵਿੱਚ ਵਿਧਾਇਕ ਨਾਲ ਓਹਨਾ ਦਾ ਬੇਟਾ, ਇਮਪ੍ਰੂਵਮੇੰਟ ਟ੍ਰੱਸਟ ਦੇ ਚੇਅਰਮੈਨ ਵਿਨੋਦ ਬੰਸਲ ਅਤੇ ਡਰਾਈਵਰ ਮੌਜੂਦ ਸਨ । ਇਹ ਦੁਰਘਟਨਾ ਫ਼ਤਹਿਗੜ੍ਹ ਸਾਹਿਬ ਤੇ ਖਮਾਣੋ ਦੇ ਵਿਚਕਾਰ ਹੋਈ ਦੱਸੀ ਜਾ ਰਹੀ ਹੈ । 0ਦੁਰਘਟਨਾ ਤੋਂ ਬਾਅਦ ਸਾਰੇ ਸਵਾਰਾਂ ਨੂੰ ਮੋਗਾ ਦੇ ਨਿਜ਼ੀ ਹਸਪਤਾਲ ਵਿਖੇ ਇਲਾਜ ਲਈ ਭਾਰਤੀ ਕਰਵਾਇਆ ਗਿਆ । ਵਿਧਾਇਕ ਡਾਕਟਰ ਹਰਜੋਤ ਕਮਲ, ਓਹਨਾ ਦਾ ਬੇਟੇ ਤੇ ਇਮਪ੍ਰੂਵਮੇੰਟ ਟ੍ਰੱਸਟ ਦੇ ਚੇਅਰਮੈਨ ਵਿਨੋਦ ਬੰਸਲ ਦੀ ਹਾਲਾਤ ਠੀਕ ਦੱਸੀ ਜਾ ਰਹੀ ਹੈ ਜਦ ਕਿ ਡਰਾਈਵਰ ਨੂੰ ਇਲਾਜ ਵਾਸਤੇ ਅੱਗੇ ਰੈਫਰ ਕਰ ਦਿੱਤਾ ਗਿਆ ਹੈ ।






