17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐੱਸ ਐੱਸ ਡੀ ਕਾਲਜ਼ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਬੀ.ਏ ਸਮੈਸਟਰ ਪਹਿਲਾ ਦੇ...

ਐੱਸ ਐੱਸ ਡੀ ਕਾਲਜ਼ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਬੀ.ਏ ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚੋਂ ਲਈਆਂ ਪੁਜੀਸਨਾਂ

ਸ਼ਿਵਦਰਸ਼ਨ ਸ਼ਰਮਾ ਤੇ ਸ੍ਰੀ ਸਿਵ ਸਿੰਗਲਾ ਨੇ ਵਿਦਿਆਰਥੀਆਂ.ਮਾਪਿਆਂ ਅਤੇ ਕਾਲਜ ਦੇ ਸਟਾਫ ਨੂੰ ਵਧਾਈ ਦਿੱਤੀ

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਏ ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚੋਂ ਐੱਸ ਐੱਸ ਡੀ ਕਾਲਜ਼ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਕਿਹਾ ਚਾਹਤ ਰਾਣੀ ਪੁੱਤਰੀ ਮੁਨੀਸ਼ ਕੁਮਾਰ ਨੇ 393 ਅੰਕ ਲੈਕੇ ਪਹਿਲਾਂ ਸਥਾਨ

ਕਮਲਜੀਤ ਕੌਰ ਪੁੱਤਰੀ ਜਗਤਾਰ ਸਿੰਘ ਨੇ 387 ਅੰਕ ਲੈਕੇ ਦੂਜਾ ਸਥਾਨ ਹਾਸਲ ਕੀਤਾ

ਅਤੇ ਅਮਨਦੀਪ ਕੌਰ ਪੁੱਤਰੀ ਹਰਜੀਤ ਸਿੰਘ ਨੇ 347 ਅੰਕ ਲੈਕੇ ਤੀਜਾ ਸਥਾਨ ਹਾਸਲ ਕੀਤਾ।


ਐੱਸ ਡੀ ਸਭਾ (ਰਜਿ) ਬਰਨਾਲਾ ਦੇ ਸਕੱਤਰ ਜਨਰਲ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਅਤੇ ਕਾਲਜ ਦੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਦਾ ਸਿਹਰਾ ਉਨ੍ਹਾਂ ਦੀ ਮਿਹਨਤ, ਲਗਨ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਜਾਂਦਾ ਹੈ ਅਤੇ ਸੁਨਿਹਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਐੱਸ ਡੀ ਸਭਾ ਦੀਆਂ ਵਿਦਿਅਕ ਸੰਸਥਾਵਾਂ ਦੇ ਸਿੱਖਿਆ ਨਿਰਦੇਸ਼ਕ ਸ੍ਰੀ ਸਿਵ ਸਿੰਗਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੀ ਅਕਾਦਮਿਕ ਰਿਕਾਰਡ ਉੱਚਾ ਚੁੱਕਣ ਲਈ ਕਾਲਜ ਵਿੱਚ ਵਿਸ਼ੇਸ਼ ਉਪਰਾਲੇ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਕਾਲਜ ਦੇ ਕੋਆਰਡੀਨੇਟਰ ਸ੍ਰੀ ਮਨੀਸੀ ਦੱਤ ਸ਼ਰਮਾ, ਡੀਨ ਅਕਾਦਮਿਕ ਨੀਰਜ ਸ਼ਰਮਾ, ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਣ, ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।

Today Now News

RELATED ARTICLES
- Advertisment -

POPULAR POSTS