ਅੱਠਵੀ ਤੋਂ ਨਹੀਂ ਬਲਕਿ ਪ੍ਰਾਇਮਰੀ ਤੋਂ ਹੀ ਦਿੱਤਾ ਜਾਵੇਗਾ ਮਿਡ-ਡੇ-ਮੀਲ ਤੇ ਲੰਚ ਦੇ ਨਾਲ ਨਾਲ ਨਾਸ਼ਤਾ ਵੀ ਮਿਲੇਗਾ

ਨਵੀਂ ਦਿੱਲੀ (ਬਿਊਰੋ) : ਕੇਂਦਰ ਨੇ ਮਿਡ ਡੇ ਮੀਲ ਸਕੀਮ ਵਿੱਚ ਵੱਡੇ ਬਦਲਾਵ ਕਰਦਿਆਂ ਹੁਣ ਸਕੂਲੀ ਬੱਚਿਆਂ ਨੂੰ ਨਾਸ਼ਤਾ ਮੁਹੱਈਆ ਕਰਵਾਉਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ । ਇਸ ਤਹਿਤ ਸਕੂਲਾਂ ‘ਚ ਹੁਣ ਪ੍ਰਰੀ ਪ੍ਰਾਇਮਰੀ ਤੋਂ ਹੀ ਬੱਚਿਆਂ ਨੂੰ ਨਾਸ਼ਤਾ ਤੇ ਖਾਣਾ ਮਿਲੇਗਾ। ਹਾਲੇ ਇਸ ਸਕੀਮ ‘ਚ ਸਿਰਫ਼ ਪਹਿਲੀ ਤੋਂ ਅੱਠਵੀਂ ਤਕ ਦੇ ਬੱਚੇ ਹੀ ਸ਼ਾਮਲ ਹਨ ਜਿਨ੍ਹਾਂ ਨੂੰ ਸਿਰਫ਼ ਦੁਪਹਿਰ ਦਾ ਖਾਣਾ ਹੀ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪੂਰੀ ਯੋਜਨਾ ਦੀ ਨਵੇਂ ਸਿਰੇ ਤੋਂ ਸਮੀਖਿਆ ਵੀ ਕੀਤੀ ਜਾਵੇਗੀ।
ਇਸ ਦੌਰਾਨ ਕੇਂਦਰੀ ਸਿੱਖਿਆ ਮੰਤਰਾਲੇ ਨੇ ਮਿਡ ਡੇ ਮੀਲ ਯੋਜਨਾ ਨਾਲ ਜੁੜੇ ਇਨ੍ਹਾਂ ਸਾਰੇ ਬਦਲਾਵਾਂ ਨੂੰ ਲੈ ਕੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਹੈ। ਸਾਰੇ ਸੂਬਿਆਂ ਤੋਂ ਯੋਜਨਾ ਨੂੰ ਲੈ ਕੇ ਸੁਝਾਅ ਦੇਣ ਲਈ ਕਿਹਾ ਹੈ। ਨਾਲ ਹੀ ਯੋਜਨਾ ਦੇ ਦਾਇਰੇ ‘ਚ ਪ੍ਰਰੀ-ਪ੍ਰਰਾਇਮਰੀ ਨੂੰ ਸ਼ਾਮਲ ਕਰਨ ਤੇ ਨਾਸ਼ਤਾ ਮੁਹੱਈਆ ਕਰਵਾਉਣ ਨੂੰ ਲੈ ਕੇ ਵੀ ਰਾਇ ਮੰਗੀ ਹੈ। ਜਿਸ ਵਿਚ ਇਸ ‘ਤੇ ਆਉਣ ਵਾਲੇ ਖ਼ਰਚ ਦੇ ਨਾਲ ਪੌਸ਼ਟਿਕ ਨਾਸ਼ਤੇ ‘ਚ ਕੀ-ਕੀ ਸ਼ਾਮਲ ਕੀਤਾ ਜਾ ਸਕਦਾ ਹੈ ਆਦਿ ਜਾਣਕਾਰੀ ਦੇਣ ਲਈ ਕਿਹਾ ਹੈ। ਮੰਤਰਾਲੇ ਨੇ ਸੂਬਿਆਂ ਨਾਲ ਮਿਡ ਡੇ ਮੀਲ ਨੂੰ ਲੈ ਕੇ ਇਹ ਚਰਚਾ ਉਦੋਂ ਸ਼ੁਰੂ ਕੀਤੀ ਹੈ, ਜਦੋਂ ਹਾਲੀਆ ਰਾਸ਼ਟਰੀ ਸਿੱਖਿਆ ਨੀਤੀ ‘ਚ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਨਾਸ਼ਤਾ ਵੀ ਮੁਹੱਈਆ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਨੀਤੀ ਦਾ ਮੰਨਣਾ ਹੈ ਕਿ ਸਕੂਲਾਂ ‘ਚ ਹਾਲੇ ਵੱਡੀ ਗਿਣਤੀ ‘ਚ ਅਜਿਹੇ ਬੱਚੇ ਵੀ ਆਉਂਦੇ ਹਾਂ, ਜਿਹੜੇ ਸਵੇਰ ਦਾ ਨਾਸ਼ਤਾ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਸਕੂੁਲਾਂ ਨਾਲ ਜੋੜਨ ਤੇ ਉਨ੍ਹਾਂ ਦੇ ਪੋਸ਼ਣ ਪੱਧਰ ਨੂੰ ਵਧਾਉਣ ‘ਚ ਹੋਰ ਮਦਦ ਮਿਲੇਗੀ। ਇਸੇ ਤਰ੍ਹਾਂ ਸਕੂਲੀ ਸਿੱਖਿਆ ਦੇ ਦਾਇਰੇ ਨੂੰ ਵਧਾ ਕੇ ਇਨ੍ਹਾਂ ‘ਚ ਪ੍ਰਰੀ-ਪ੍ਰਰਾਇਮਰੀ ਨੂੰ ਵੀ ਸ਼ਾਮਲ ਕਰਨ ਦੀ ਵੀ ਨੀਤੀ ਨੇ ਸਿਫਾਰਸ਼ ਕੀਤੀ ਹੈ। ਅਜਿਹੇ ‘ਚ ਪ੍ਰਰੀ-ਪ੍ਰਰਾਇਮਰੀ ਦੇ ਬੱਚਿਆਂ ਨੂੰ ਵੀ ਮਿਡ ਡੇ ਮੀਲ ਸਕੀਮ ਨਾਲ ਜੋੜਨ ਦੀ ਪਹਿਲ ਸ਼ੁਰੂ ਕਰ ਦਿੱਤੀ ਗਈ ਹੈ।





