ਪੁਰਾਣਾ ਡਾਕਖਾਨਾ ਬਸਤੀ ਸ਼ੇਖ ਦੇ ਰਹਿਣ ਵਾਲਾ ਹੈ ਨੌਜਵਾਨ ਰਜਤ ਭਾਟੀਆ ।

ਜਲੰਧਰ (ਬਿਊਰੋ) : ਥਾਣਾ ਡਵੀਜ਼ਨ ਪੰਜ ਦੇ ਏਐੱਸਆਈ ਸੁਧੀਰ ਨੇ ਦੱਸਿਆ ਕਿ ਪੁਰਾਣਾ ਡਾਕਖਾਨਾ ਬਸਤੀ ਸ਼ੇਖ ਦੇ ਰਹਿਣ ਵਾਲੇ ਰਜਤ ਭਾਟੀਆ ਨੇ ਥਾਣੇ ਆ ਕੇ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਤੇ ਉਨ੍ਹਾਂ ਕੋਲ ਲਾਇੰਸੈਂਸੀ ਰਿਵਾਲਵਰ ਵੀ ਬਰਾਮਦ ਕੀਤੀ ਹੈ, ਹਾਲਾਂਕਿ ਅਜੇ ਪੁਲਿਸ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਰਜਤ ਨੇ ਕਿਹਾ ਕਿ ਉਹ ਆਪਣੀ ਵਰਨਾ ਗੱਡੀ ‘ਚ ਜਾ ਰਿਹਾ ਸੀ। ਕੁਝ ਲੋਕਾਂ ਨੇ ਉਸ ਕੋਲੋਂ ਗੱਡੀ ਦੀ ਚਾਬੀ ਤੇ ਮੋਬਾਈਲ ਖੋਹ ਲਿਆ। ਫਿਰ ਉਸ ਦੀ ਗੱਡੀ ‘ਚ ਬਿਠਾ ਕੇ ਉਸ ਨੂੰ ਦੇਓਲ ਨਗਰ ਵੱਲੋਂ ਲੈ ਗਏ। ਉੱਥੇ ਜਾ ਕੇ ਉਸ ਨੂੰ ਪਾਈਪਾਂ ਨਾਲ ਕੁੱਟਿਆ ਤੇ ਜ਼ਮੀਨ ‘ਤੇ ਫਾਇਰ ਕੀਤਾ ਗਿਆ। ਉਨ੍ਹਾਂ ਨੇ ਪੈਰਾਂ ਨੇੜੇ 4-5 ਫਾਇਰ ਕੀਤੇ। ਇਸ ਤੋਂ ਬਾਅਦ ਮੁਲਜ਼ਮ ਭੱਜ ਨਿਕਲੇ । ਰਜਤ ਮੁਤਾਬਿਕ ਤਿੰਨ ਮੁਲਜ਼ਮ ਸਨ। ਪੀੜਤ ਨੌਜਵਾਨ ਨੇ ਤੁਰੰਤ ਥਾਣਾ ਪੰਜ ਪਹੁੰਚੇ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਮੁਲਜ਼ਮ ਅਜੈਪਾਲ ਨਿੰਹਗ, ਰੂਪਾ ਤੇ ਟਿੱਕਾ ਵਿਰੁੱਧ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।






