ਮੈਬਰ ਸਵਾਰ ਹੋ ਕੇ ਭੱਠੇ ਤੇ ਕੰਮ ਕਰਨ ਜਾ ਰਹੇ ਸਨ ਤੇ ਤਰਨਤਾਰਨ ਨੇੜੇ ਨੈਸਨਲ ਹਾਈਵੇ ਨੰਬਰ 54 ਤੇ ਸਰਹਾਲੀ ਕੋਲ ਵਾਪਰਿਆ ਹਾਦਸਾ ।

ਤਰਨ ਤਾਰਨ (ਜਸਵੀਰ ਸਿੰਘ) : ਅਜ ਤਰਨਤਾਰਨ ਜਿਲਾ ਅੰਦਰ ਪਿੰਡ ਸਰਹਾਲੀ ਤੋ ਇਕੋ ਪਰਵਾਰ ਦੇ 3ਮੈਬਰ ਰਿਕਸ਼ਾ ਰੇਹੜੀ ਸਵਾਰ ਹੋ ਕੇ ਭੱਠੇ ਤੇ ਮਜਦੂਰੀ ਕਰਨ ਵਾਸਤੇ ਜਾ ਰਹੇ ਨੁੰ ਨੈਸ਼ਨਲ ਹਾਈਵੇ ਮਾਰਗ ਨੰਬਰ 54ਨੇੜੇ ਪੰਟਰੋਲ ਪੰਪ ਕੋਲ ਆਣਪਛਾਤੀ ਵਾਹਨ ਨੇ ਟੱਕਰ ਮਾਰ ਕੇ ਮੌਕੇ ਤੇ ਇਕੋ ਪਰਵਾਰ ਦੇ 3ਮੈਬਰ ਦੀ ਮੌਤ ਹੋ ਗਈ ।
ਘਟਨਾ ਦੀ ਸੂਚਨਾ ਮਿਲਦੇ ਹੀ ਸਰ ਮੌਕੇ ਤੇ ਥਾਣਾ ਪੁਲਸ ਦੇ ਡਿਊਟੀ ਅਫਸਰ ਸੁਰਿੰਦਰਪਾਲ ਸਿੰਘ ਨੇ ਪੁੱਜ ਕੇ ਲਾਸਾ ਨੁੰ ਆਪਣਾ ਕਬਜੇ ਵਿਚ ਲੈ ਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀਆਂ ਅਤੇ ਆਣਪਛਾਤੀ ਵਾਹਨ ਦੇ ਖਿਲਾਫ ਘਰ ਪਰਵਾਰ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਾਏ ।
ਡਿਊਟੀ ਅਫਸਰ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਥਾਣਾ ਸਰਹਾਲੀ ਇਤਲਾਹ ਮਿਲਦੇ ਸਾਰ ਮੌਕੇ ਤੇ ਪਹੁੰਚੇ ਜਿੱਥੇ ਇਕ ਰੇਹੜੀ ਰਿਕਸ਼ਾ ਤੇ ਇਕੋ ਪਰਵਾਰ ਦੇ 3 ਮੈਬਰ ਸਵਾਰ ਹੋ ਕੇ ਮਜਦੂਰੀ ਕਰਨ ਜਾਂਦਿਆਂ ਨੁੰ ਰਸਤੇ ਵਿੱਚ ਨੈਸ਼ਨਲ ਹਾਈਵੇ ਮਾਰਗ ਨੰਬਰ 54 ਤੇ ਪੰਟਰੋਲ ਪੰਪ ਕੋਲ ਆਣਪਛਾਤੀ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ ।
ਇਕੋ ਪਰਵਾਰ ਦੇ ਨਰਿੰਦਰ ਸਿੰਘ ਪਤੀ /ਬਲਵਿੰਦਰ ਕੋਰ ਪਤਨੀ ਅਤੇ ਰਾਜਬੀਰ ਕੋਰ ਲੜਕੀ ਦੀ ਮੌਕੇ ਤੇ ਮੌਤ ਹੋ ਗਈ
ਘਰ ਪਰਿਵਾਰ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਆਣਪਛਾਤੀ ਵਾਹਨ ਦੀ ਭਾਲ ਪੁਲਿਸ ਟੀਮਾਂ ਬਣ ਕੇ ਭਾਲ ਸੁਰੂ ਕਰ ਦਿੱਤੀ ਹੈ






