17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਵਾਰਾ ਪਸ਼ੂਆਂ ਨੇ ਲਈ ਨੌਜਵਾਨ ਬਲਕਰਨ ਸਿੰਘ ਰਾਏਪੁਰ ਦੀ ਜਾਨ

ਅਵਾਰਾ ਪਸ਼ੂਆਂ ਨੇ ਲਈ ਨੌਜਵਾਨ ਬਲਕਰਨ ਸਿੰਘ ਰਾਏਪੁਰ ਦੀ ਜਾਨ

ਮਾਨਸਾ ਚ ਧਰਨੇ ਮੁਜ਼ਾਹਰੇ ਕਰਨ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਆਵਾਰਾ ਪਸ਼ੂਆਂ ਦੀ ਨਹੀਂ ਲੈ ਰਿਹਾ ਸਾਰ : ਉੱਡਤ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਿੰਡ ਰਾਏਪੁਰ ਦੇ ਇਕ ਮਜ਼ਦੂਰ ਦੀ ਅਵਾਰਾ ਪਸ਼ੂਆਂ ਨਾਲ ਟਕਰਾ ਜਾਣ ਤੇ ਮੌਤ ਦੀ ਦੁਖਦਾਈ ਖਬਰ ਹੈ।ਜਾਣਕਾਰੀ ਅਨੁਸਾਰ ਬਲਕਰਨ ਸਿੰਘ ਇਸਾ ਪੁੱਤਰ ਭੋਲਾ ਸਿੰਘ ਇਸਾ ਅਤੇ ਉਸ ਦੀ ਪਤਨੀ ਗੁਰਪੀਤ ਕੌਰ ਇਸਾ ਗੁਰੂ ਕਿਰਪਾ ਆਯੁਰਵੈਦ ਅਤੇ ਨੈਚਰੋਪੈਥੀ ਸੈਂਟਰ ਮਾਨਸਾ ਤੋ ਰੋਜ਼ਾਨਾਂ ਦੀ ਤਰ੍ਹਾਂ ਮੋਟਰਸੈਂਕਲ ਰਾਹੀਂ ਆਪਣੇ ਘਰ ਪਿੰਡ ਰਾਏਪੁਰ ਆ ਰਹੇ ਸਨ। ਮੂਸਾ ਚੁੰਗੀ ਅਤੇ ਸਬਜ਼ੀ ਮੰਡੀ ਦੇ ਵਿਚਕਾਰ ਭਿੜ ਰਹੇ ਆਵਾਰਾ ਪਸ਼ੂਆਂ ਨੇ ਉਨ੍ਹਾਂ ਨੂੰ ਆਪਣੀ ਲਪੇਟ ਚ ਲੈ ਲਿਆ, ਇਸ ਘਟਨਾ ਦੌਰਾਨ ਦੋਨੇ ਹੀਪਤੀ ਪਤਨੀ ਐਕਸੀਡੈਂਟ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿੰਨਾ ਨੂੰ ਨੇੜੇ ਦੇ ਲੋਕਾਂ ਨੇ ਚੁੱਕ ਕੇ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ।ਜਿੱਥੇ ਬਲਕਰਨ ਸਿੰਘ ਦੀ ਸੱਟ ਲੱਗਣ ਕਾਰਨ ਮੌਤ ਹੋ ਗਈ ਅਤੇ ਉਸ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।ਮਾਨਸਾ ਪੁਲਿਸ ਨੇ ਮ੍ਰਿਤਕ ਬਲਕਰਨ ਸਿੰਘ ਚਾਚੇ ਬਲਵਿੰਦਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ।ਮ੍ਰਿਤਕ ਬਲਕਰਨ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਗੁਰਪ੍ਰੀਤ ਕੌਰ ਅਤੇ ਇਕਲੌਤੇ 6 ਸਾਲਾ ਬੇਟੇ ਅੰਸ਼ਪ੍ਰੀਤ ਤੋਂ ਸਦਾ ਲਈ ਵਿਛੜ ਗਿਆ। ਜਿਸ ਦਾ ਅੰਤਮ ਸੰਸਕਾਰ ਪਿੰਡ ਰਾਏਪੁਰ ਵਿਖੇ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਅਤੇ ਇਲਾਕੇ ਦੀਆਂ ਅਨੇਕਾਂ ਧਾਰਮਿਕ ਰਾਸ਼ਸੀ ਆਗੂਆ ਦੀ ਮੌਜੂਦਗੀ ਵਿੱਚ ਕੀਤਾ ਗਿਆ।ਇਸ ਘਟਨਾ ਤੇ ਦੁੱਖ ਜ਼ਾਹਰ ਕਰਦਿਆਂ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ,ਸੀਪੀਆਈ ਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਵਿੰਦਰ ਸਿੰਘ ਉੱਡਤ ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੂ ,ਕਰਿਆਨਾ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਨੰਦਗਡ਼੍ਹੀਆ ਨੇ ਕਿਹਾ ਕਿ ਅਵਾਰਾ ਗਊਆਂ ਕਾਰਨ ਅਨੇਕਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ, ਪਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਧਰਨੇ ਮੁਜ਼ਾਹਰੇ ਦੇਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਨੂੰ ਸੰਭਾਲਣ ਦੀ ਸਾਰ ਤੱਕ ਨਹੀਂ ਲੈ ਰਿਹਾ ।ਉਕਤ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਸ਼ੰਘਰਸ਼ ਕਰ ਰਹੇ ਆਗੂਆਂ ਦੀ ਸੁਣਵਾਈ ਕਰਦਾ ਤਾਂ ਅੱਜ ਇਹ ਨੌਜਵਾਨ ਬਲਕਰਨ ਸਿੰਘ ਰਾਏਪੁਰ ਮੌਤ ਦੇ ਮੂੰਹ ਚ ਨਾਂ ਜਾਂਦਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਪਸੂਆਂ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇ । ਇਸ ਮੌਕੇ ਬਲਾਕ ਨੰਗਲ ਕਲਾਂ, ਝੁਨੀਰ, ਸਰਦੂਲਗੜ੍ਹ ,ਮਾਨਸਾ ਦੇ ਜੁਮੇਵਾਰ ਲੋਕ ਵੀ ਸ਼ਾਮਲ ਸਨ

Today Now News

RELATED ARTICLES
- Advertisment -

POPULAR POSTS