ਪੁਲਿਸ ਨੇ ਦੋਵਾਂ ਨੂੰ ਇਕ ਆਟੋ ਰਿਕਸ਼ਾ ਵਿਚ ਬਿਠਾ ਲਿਆ । ਐਂਬੂਲੈਂਸ ਵੀ ਇਨ੍ਹਾਂ ਲੜਕੀਆਂ ਨੂੰ ਨਸੀਬ ਨਹੀਂ ਹੋਈ ।

ਰਾਜਸਥਾਨ (ਸਟੇਟ ਬਿਊਰੋ) : ਦੇਸ਼ ਵਿਚ ਪਹਿਲਾਂ ਤੋਂ ਹੀ ਹਾਥਰਸ ਕੇਸ ਨੂੰ ਲੈ ਕੇ ਲੋਕਾਂ ਵਿਚ ਗੁੱਸਾ ਹੈ, ਪਰ ਸਮੂਹਕ ਬਲਾਤਕਾਰ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਇਕ ਪਾਸੇ, ਉੱਤਰ ਪ੍ਰਦੇਸ਼ ਪੁਲਿਸ ਦੀ ਲਾਪ੍ਰਵਾਹੀ ਨੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ, ਜਦਕਿ ਰਾਜਸਥਾਨ ਪੁਲਿਸ ਨੇ ਵੀ ਪੀੜਤ ਲੜਕੀਆਂ ਪ੍ਰਤੀ ਬੇਦਰਦੀ ਦਿਖਾਈ।
ਰਾਜਸਥਾਨ ਦੇ ਜਲੌਰ ਵਿੱਚ ਦੋ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਪਹਿਲੇ ਦੋ ਭੈਣਾਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਇਕਾਂਤ ਜਗ੍ਹਾ ਤੇ ਜਾਕੇ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਪਹਾੜੀ ਖੇਤਰ ਵਿੱਚ ਸੁੱਟ ਦਿੱਤਾ ਗਿਆ ।
ਇਸ ਮਾਮਲੇ ਵਿਚ ਪੁਲਿਸ ਨੇ ਵੀ ਪੀੜਤ ਲੜਕੀਆਂ ‘ਤੇ ਤਰਸ ਨਹੀਂ ਕੀਤਾ, ਜਦੋਂ ਸਥਾਨਕ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਦੋਵਾਂ ਨੂੰ ਇਕ ਆਟੋ ਰਿਕਸ਼ਾ ਵਿਚ ਬਿਠਾ ਲਿਆ । ਐਂਬੂਲੈਂਸ ਵੀ ਇਨ੍ਹਾਂ ਲੜਕੀਆਂ ਨੂੰ ਨਸੀਬ ਨਹੀਂ ਹੋਈ ।
ਭੀਨਮਲ ਖੇਤਰ ਦੇ ਇੱਕ ਪਿੰਡ ਵਿੱਚ, ਚਾਰ ਨੌਜਵਾਨਾਂ ਨੇ ਘਰ ਵਿੱਚ ਸੁੱਤੀਆਂ ਦੋ ਨਾਬਾਲਿਗ ਚਾਚੇਰੀਆਂ ਭੈਣਾਂ ਨੂੰ ਅਗਵਾ ਕੀਤਾ ਅਤੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਬਾਅਦ ਵਿਚ ਲੜਕੀਆਂ ਰਾਜਪੁਰਾ ਦੀਆਂ ਪਹਾੜੀਆਂ ‘ਤੇ ਸੁੱਟ ਕੇ ਫਰਾਰ ਹੋ ਗਏ । ਰਾਤ ਨੂੰ ਠੰਡ ਪੈਣ ਕਾਰਨ ਦੋਵਾਂ ਲੜਕੀਆਂ ਦੀ ਹਾਲਤ ਵਿਗੜ ਗਈ, ਉਨ੍ਹਾਂ ਦੇ ਮਾਪੇ ਸਾਰੀ ਰਾਤ ਲੜਕੀਆਂ ਦੀ ਭਾਲ ਕਰਦੇ ਰਹੇ।
ਪੁਲਿਸ ਨੇ ਦੱਸਿਆ ਕਿ ਮੁਲਜ਼ੀਮਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਲੱਭਣ ਲਈ ਚਾਰ ਟੀਮਾਂ ਗਠਿਤ ਕੀਤੀਆਂ ਹਨ। ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਦੋਵਾਂ ਲੜਕੀਆਂ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਦੋਵੇਂ ਲੜਕੀਆਂ ਰਾਜਪੁਰਾ ਪਹਾੜੀ ‘ਤੇ ਬੇਹੋਸ਼ੀ ਦੀ ਹਾਲਤ’ ਚ ਮਿਲੀਆਂ ਸਨ।






