16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਮਰੀਕਾ ਦੇ ਰੈਂਟਨ ਸ਼ਹਿਰ ਦੇ ਗੁਰਦੁਆਰਾ ਸਾਹਿਬ 'ਚ ਹੋਈ ਖੂਨੀ ਝੜਪ ।

ਅਮਰੀਕਾ ਦੇ ਰੈਂਟਨ ਸ਼ਹਿਰ ਦੇ ਗੁਰਦੁਆਰਾ ਸਾਹਿਬ ‘ਚ ਹੋਈ ਖੂਨੀ ਝੜਪ ।

ਚੱਲੀਆਂ ਕਿਰਪਾਨਾਂ ਤੇ ਬੇਸ ਬੈਟ, ਕਈ ਜ਼ਖ਼ਮੀ ।

ਵਾਸ਼ਿੰਗਟਨ (ਸਿਆਟਲ) : ਐਤਵਾਰ ਸ਼ਾਮ ਅਮਰੀਕਾ ਤੇ ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਾਸ਼ਿੰਗਟਨ ਟੈਂਪਲ ਵਿੱਚ ਉਸ ਸਮੇਂ ਮਾਹੌਲ ਖੂਨ ਖ਼ਰਾਬੇ ਵਾਲਾ ਹੋ ਗਿਆ ਜਦੋ ਦੋ ਧਿਰਾਂ ਵਿਚਕਾਰ ਖੂਨੀ ਝੜਪ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ । ਇਸ ਖੂਨੀ ਝੜਪ ਵਿੱਚ ਬੈਸ ਬਾਲ ਬੈਟ ਤੇ ਕਿਰਪਾਨਾਂ ਖੂਬ ਚੱਲੀਆਂ ਜਿਸ ਦੇ ਚਲਦਿਆਂ ਇਸ ਲੜਾਈ ਵਿੱਚ ਸ਼ਾਮਿਲ ਬਹੁਤ ਬੰਦੇ ਜ਼ਖਮੀ ਹੋ ਗਏ । ਲੜਾਈ ਦੌਰਾਨ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਝਗੜੇ ਦੌਰਾਨ ਜ਼ਖ਼ਮੀ ਹੋਏ 5 ਵਿਅਕਤੀਆਂ ਨੂੰ ਵੈਲੀ ਮੈਡੀਕਲ ਸੈਂਟਰ ਦਾਖ਼ਲ ਕਰਵਾਉਣਾ ਪਿਆ। ਲੜਾਈ ‘ਚ ਕਈ ਲੋਕਾਂ ਦੀਆਂ ਪੱਗਾਂ ਲੱਥ ਗਈਆਂ ਤੇ ਕਈਆਂ ਦੇ ਸੱਟਾਂ ਲੱਗੀਆਂ। ਕਿਸੇ ਦਾ ਸਿਰ ਪਾਟ ਗਿਆ। ਰੈਂਟਨ ਪੁਲਿਸ ਵਿਭਾਗ ਤੇ ਰੈਂਟਨ ਫਾਇਰ ਫਾਈਟਰਜ਼ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਪੁਲਿਸ ਬਾਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਸ ਖੂਨੀ ਝੜਪ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ।

Today Now News

RELATED ARTICLES
- Advertisment -

POPULAR POSTS