17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਆਈ.ਪੀ.ਐੱਲ. - 2020 : ਦੂਜੇ ਸੁਪਰ ਓਵਰ ਚ ਕਿੰਗਜ਼ ਇਲੈਵਨ ਪੰਜਾਬ ਨੇ...

ਆਈ.ਪੀ.ਐੱਲ. – 2020 : ਦੂਜੇ ਸੁਪਰ ਓਵਰ ਚ ਕਿੰਗਜ਼ ਇਲੈਵਨ ਪੰਜਾਬ ਨੇ ਮੁੰਬਈ ਇੰਡੀਅਨਸ ਨੂੰ ਹਰਾਇਆ ।

ਮੈਚ ਟਾਈ ਹੋਣ ਤੋਂ ਬਾਅਦ ਪਹਿਲੇ ਸੁਪਰ ਓਵਰ ਵਿੱਚ ਵੀ ਮੈਚ 5 -5 ਨਾਲ ਟਾਈ ਰਿਹਾ ।

ਨਵੀਂ ਦਿੱਲੀ (ਏਜੇਂਸੀ) : ਆਈਪੀਐੱਲ 2020 ਦੇ 36ਵੇਂ ਮੁਕਾਬਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ ਦੂਜੇ ਸੁਪਰ ਓਵਰ ‘ਚ ਹਰਾ ਦਿੱਤਾ । ਮੁੰਬਈ ਅਤੇ ਪੰਜਾਬ ਦਰਮਿਆਨ ਖੇਡੇ ਗਏ ਮੁਕਾਬਲੇ ਵਿੱਚ ਪਹਿਲਾ ਮੈਚ 176 -176 ਦੌੜਾਂ ਨਾਲ ਟਾਈ ਰਿਹਾ ਤੇ ਮੁੜ ਨਤੀਜੇ ਲਈ ਕਰਵਾਏ ਗਏ ਸੁਪਰ ਓਵਰ ‘ਚ ਵੀ ਮੁਕਾਬਲਾ ਟਾਈ ਰਿਹਾ, ਕਿਉਂਕਿ ਦੋਵੇਂ ਟੀਮਾਂ 5-5 ਦੌੜਾ ਹੀ ਬਣਾ ਸਕੀਆਂ। ਅਜਿਹੇ ‘ਚ ਮੁਕਾਬਲੇ ਦਾ ਨਤੀਜਾ ਕੱਢਣ ਲਈ ਇਕ ਵਾਰ ਮੁੜ ਸੁਪਰ ਓਵਰ ਦਾ ਸਹਾਰਾ ਲੈਣਾ ਪਿਆ। ਉਸ ਸੁਪਰ ਓਵਰ ‘ਚ ਕਿੰਗਜ਼ ਇਲੈਵਨ ਪੰਜਾਬ ਨੇ ਬਾਜ਼ੀ ਮਾਰੀ।

ਦੂਜੇ ਸੁਪਰ ਓਵਰ ਵਿੱਚ ਮੁੰਬਈ ਇੰਡੀਅਨਸ ਨੇ ਪਹਿਲਾਂ ਬੈਟਿੰਗ ਕਰਦੇ ਹੋਏ ਇੱਕ ਵਿਕਟ ਦੇ ਨੁਕਸਾਨ ਤੇ 11 ਦੌੜਾਂ ਬਣਾਈਆਂ ਪਾਰ ਕਿੰਗਜ਼ ਇਲੈਵਨ ਪੰਜਾਬ ਨੇ ਬਿਨਾਂ ਕੋਈ ਵਿਕਟ ਗਵਾਏ 15 ਦੌੜਾਂ ਬਣਾ ਕੇ ਇਹ ਮੁਕਾਬਲਾ ਜਿੱਤ ਲਿਆ ।

Today Now News

RELATED ARTICLES
- Advertisment -

POPULAR POSTS