17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ, ਦੋ ਹੋਰ ਜ਼ਖਮੀ ।

ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ, ਦੋ ਹੋਰ ਜ਼ਖਮੀ ।

ਵਿਆਹ ਦਾ ਕਾਰਡ ਦੇਣ ਜਾ ਰਹੇ ਸਨ ਮ੍ਰਿਤਕ ਤੇ ਜ਼ਖਮੀ ਨੌਜਵਾਨ ।

ਰੈਲਮਾਜਰਾ/ਕਾਠਗੜ੍ਹ (ਬਿਊਰੋ) : ਅਕੁੰਸ਼ ਪਠਾਨੀਆ ਪੁੱਤਰ ਸਰਬਜੀਤ ਸਿੰਘ ਵਾਸੀ ਬੰਬੋਵਾਲ ਨੇ ਦੱਸਿਆ ਕਿ ਉਹ ਆਪਣੇ ਦੋਸਤ ਅੰਕਿਤ ਗਾਂਧੀ ਪੁੱਤਰ ਬੀਰ ਸਿੰਘ ਗਾਂਧੀ, ਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਣੀਪੁਰ, ਜੀਤ ਸਿੰਘ ਉਰਫ ਗੋਪੀ ਪੁੱਤਰ ਰਣਬੀਰ ਸਿੰਘ ਵਾਸੀ ਬੰਬੋਵਾਲ ਅਤੇ ਅਮਨਦੀਪ ਸਿੰਘ ਸੰਧੂ ਪੁੱਤਰ ਬਹਾਦਰ ਸਿੰਘ ਵਾਸੀ ਬੜੋਈ ਨਾਲ ਪਠਾਨਕੋਟ ਤੋਂ ਚੰਡੀਗੜ੍ਹ ਨੂੰ ਜਾ ਰਹੇ ਸੀ ਕਿਉਂ ਕਿ ਮੇਰੇ ਦੋਸਤ ਅੰਕਿਤ ਗਾਂਧੀ ਦੀ ਭੈਣ ਦੀ ਸ਼ਾਦੀ ਮਿਤੀ 9-11-2020 ਨੂੰ ਹੋਣੀ ਹੈ ਜੋ ਸ਼ਾਦੀ ਦੇ ਕਾਰਡ ਦੇਣ ਲਈ ਰਿਸ਼ਤੇਦਾਰੀ ਵਿਚ ਚੰਡੀਗੜ੍ਹ ਜਾ ਰਹੇ ਸੀ ਜਦੋਂ ਉਹ ਰਿਆਤ ਕਾਲਜ ਰੈਲਮਾਜਰਾ ਥਾਣਾ ਕਾਠਗੜ੍ਹ ਲਾਗੇ ਪੁੱਜੇ ਤਾਂ ਅੱਗੇ ਇਕ ਟਰੱਕ ਨੰਬਰ ਪੀ.ਬੀ. 07 ਬੀ.ਵੀ. 4525 ਜਾ ਰਿਹਾ ਸੀ। ਜਿਸ ਦਾ ਡਰਾਈਵਰ ਬੜੇ ਗਲਤ ਤਰੀਕੇ ਨਾਲ ਟਰੱਕ ਨੂੰ ਸੜਕ ਦੇ ਵਿਚਕਾਰ ਘੁੰਮਾਉਂਦਾ ਹੋਇਆ ਬੜੀ ਤੇਜ ਰਫਤਾਰ ਨਾਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਕਰੇਟਾ ਗੱਡੀ ਨੰਬਰ ਪੀ.ਬੀ. 35 ਏ.ਈ. 3521 ਜਿਸ ਵਿਚ ਸਵਾਰ ਸਨ ਉਸ ਨੂੰ ਅਮਨਦੀਪ ਸਿੰਘ ਉਰਫ ਸੰਧੂ ਪੁੱਤਰ ਬਹਾਦਰ ਸਿੰਘ ਵਾਸੀ ਬੜੋਈ ਪਠਾਨਕੋਟ ਚਲਾ ਰਿਹਾ ਸੀ। ਜਦੋਂ ਅਮਨਦੀਪ ਸਿੰਘ ਟਰੱਕ ਨੂੰ ਕਰਾਸ ਕਰਨ ਲੱਗਾ ਤਾਂ ਟਰੱਕ ਚਾਲਕ ਨੇ ਟਰੱਕ ਤੇਜ ਰਫਤਾਰ ਨਾਲ ਗੱਡੀ ਕਰੇਟਾ ਵੱਲ ਘੁੰਮਾਕੇ ਅੱਗੇ ਬੜੀ ਅਣਗਹਿਲੀ ਅਤੇ ਲਾਪਰਵਾਹੀ ਨਾਲ ਬ੍ਰੇਕ ਲਗਾ ਦਿੱਤੀ। ਜਿਸ ਨਾਲ ਸਾਡੀ ਕਰੇਟਾ ਗੱਡੀ ਟਰੱਕ ਡਰਾਈਵਰ ਦੀ ਪਿਛਲੇ ਪਾਸੇ ਵੱਜੀ। ਜਿਸ ਨਾਲ ਗੱਡੀ ਥੱਲੇ ਫਸ ਗਈ ਅਤੇ ਟਰੱਕ ਰੁਕ ਗਿਆ ਮੌਕੇ ਪਰ ਰਾਹਗੀਰਾਂ ਨੇ ਲੋਕਲ ਪੁਲਿਸ ਦੀ ਮਦਦ ਨਾਲ ਸਵਾਰੀ ਦਾ ਇੰਤਜਾਮ ਕਰਕੇ ਸਿਵਲ ਹਸਪਤਾਲ ਰੋਪੜ ਪਹੁੰਚਾਇਆ ਜਿਥੇ ਐਕਸੀਡੈਂਟ ਵਿਚ ਅੰਕਿਤ ਗਾਂਧੀ, ਅਮਨਦੀਪ ਸਿੰਘ ਸੰਧੂ, ਜੀਤ ਸਿੰਘ ਗੋਪੀ ਦੀ ਮੌਕੇ ਪਰ ਮੌਤ ਹੋ ਗਈ। ਮਨਪ੍ਰੀਤ ਸਿੰਘ ਜੀਐਮਸੀਐੱਚ ਸੈਕਟਰ 16 ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ। ਪੁਲਿਸ ਨੇ ਟਰੱਕ ਚਾਲਕ ਪਰਮਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹੰਦੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS