17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਿਆਹ ਸਮਾਗਮ 'ਚ ਚੱਲੀ ਗੋਲ਼ੀ, ਖੁਸ਼ੀਆਂ ਨੇ ਧਾਰਿਆ ਤਣਾਅ ਦਾ ਮਾਹੌਲ ।

ਵਿਆਹ ਸਮਾਗਮ ‘ਚ ਚੱਲੀ ਗੋਲ਼ੀ, ਖੁਸ਼ੀਆਂ ਨੇ ਧਾਰਿਆ ਤਣਾਅ ਦਾ ਮਾਹੌਲ ।

ਵਿਆਹ ਵਿੱਚ ਆਏ ਰਿਸ਼ਤੇਦਾਰ ਦੀ ਬੰਦੂਕ ਤੋਂ ਅਚਾਨਕ ਗੋਲੀ ਚੱਲਣ ਨਾਲ ਲਾੜੇ ਦੀ ਮਾਂ ਸਮੇਤ ਤਿੰਨ ਜਣੇ ਗੰਭੀਰ ਜ਼ਖ਼ਮੀ ।

ਬਠਿੰਡਾ (ਜੱਸ ਬਰਾੜ) : ਵਿਆਹਾਂ ਵਿੱਚ ਹਥਿਆਰ ਲੈਕੇ ਜਾਣਾ ਤੇ ਨਾਜਾਇਜ਼ ਤੌਰ ਤੇ ਗੋਲੀ ਬੜੀ ਕਰਨਾ ਪੰਜਾਬ ਵਿੱਚ ਇੱਕ ਰਿਵਾਜ ਬਣਦਾ ਜਾ ਰਿਹਾ ਹੈ । ਕਈ ਵਾਰ ਮਜ਼ਾਕ ਮਜ਼ਾਕ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ । ਇਸੇ ਨਾਲ ਮਿਲਦੀ ਘਟਨਾ ਉਸ ਵਕ਼ਤ ਸਾਹਮਣੇ ਆਈ ਜਦ ਥਾਣਾ ਰਾਮਾ ਅਧੀਨ ਪੈਂਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਵਿਖੇ ਹੋ ਰਹੇ ਵਿਆਹ ਸਮਾਗਮ ਵਿਚ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦ ਇਕ ਨੌਜਵਾਨ ਦੇ ਹੱਥ ਵਿਚ ਫੜੀ ਹੋਈ ਬੰਦੂਕ ਵਿਚੋਂ ਅਚਾਨਕ ਗੋਲੀ ਚੱਲ ਜਾਣ ਕਾਰਨ ਲਾੜੇ ਦੀ ਮਾਂ ਸਮੇਤ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ।

ਮੌਕੇ ‘ਤੇ ਮੌਜੂਦ ਰਿਸ਼ਤੇਦਾਰਾਂ ਨੇ ਜਖ਼ਮੀਆਂ ਨੂੰ ਬਠਿੰਡਾ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਸਬੰਧੀ ਥਾਣਾ ਰਾਮਾਂ ਦੀ ਪੁਲਿਸ ਨੇ ਗੋਲੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਹਸਪਤਾਲ ਵਿਚ ਪਹੁੰਚ ਕੇ ਜ਼ਖਮੀਆਂ ਦੇ ਬਿਆਨ ਕਲਮਬੰਦ ਕੀਤੇ ਅਤੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਐਤਵਾਰ ਨੂੰ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਸਿਮਰਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਦਾ ਵਿਆਹ ਸੀ। ਉਕਤ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਸਮਰਜੀਤ ਸਿੰਘ ਦਾ ਰਿਸ਼ਤੇ ਵਿਚੋਂ ਭਰਾ ਲੱਗਦੇ ਰਣਜੋਤ ਸਿੰਘ ਲਾਇਸੈਂਸੀ ਰਾਈਫਲ ਲੈ ਕੇ ਆਇਆ ਹੋਇਆ ਸੀ ਕਿ ਇਸ ਦੌਰਾਨ ਉਕਤ ਨੌਜਵਾਨ ਕੋਲੋਂ ਅਚਾਨਕ ਗੋਲੀ ਚੱਲ ਪਈ, ਜਿਸ ਕਾਰਨ ਸਿਮਰਜੀਤ ਸਿੰਘ ਦੀ ਮਾਂ ਅਤੇ ਵਿਆਹ ਵਿਚ ਸ਼ਾਮਲ ਹੋਣ ਆਇਆ ਜਸਵੀਰ ਸਿੰਘ ਅਤੇ ਜੋਬਨ ਸਿੰਘ ਜਖਮੀ ਹੋ ਗਏ, ਜਿਨ੍ਹਾਂ ਨੂੰ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਵਿਅਕਤੀਆਂ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Today Now News

RELATED ARTICLES
- Advertisment -

POPULAR POSTS