17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ"ਕਾਂਗਰਸ ਪਾਰਟੀ 2022 ਚ ਹਲਕਾ ਮਹਿਲ ਕਲਾਂ ਦੀ ਟਿਕਟ ਬੀਬੀ ਘਨੌਰੀ ਨੂੰ...

“ਕਾਂਗਰਸ ਪਾਰਟੀ 2022 ਚ ਹਲਕਾ ਮਹਿਲ ਕਲਾਂ ਦੀ ਟਿਕਟ ਬੀਬੀ ਘਨੌਰੀ ਨੂੰ ਬਦਲ ਕੇ ਮੈਨੂੰ ਜੁੰਮੇਵਾਰੀ ਦੇਵੇ ਤਾਂ ਕਾਂਗਰਸ ਪਾਰਟੀ ਦੀ ਮਹਿਲ ਕਲਾਂ ਚ ਸੀਟ ਇੱਟ ਵਾਂਗੂੰ ਪੱਕੀ” : ਰਾਣਾ ਕਲਾਲਾਂ

ਕਿਹਾ ਹੈ ਕਿ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦੀ ਬਦੌਲਤ ਹਲਕੇ ਅੰਦਰ ਪਾਰਟੀ ਦੋ ਧੜਿਆਂ ਚ ਵੰਡੀ ਜਾ ਚੁੱਕੀ ਹੈ।

ਬਰਨਾਲਾ/ਮਹਿਲ ਕਲਾਂ (ਕਰਨਪਰੀਤ ਧੰਦਰਾਲ) : ਕਾਂਗਰਸ ਪਾਰਟੀ 2022 ਚ ਹਲਕਾ ਮਹਿਲ ਕਲਾਂ ਦੀ ਟਿਕਟ ਬੀਬੀ ਘਨੌਰੀ ਨੂੰ ਬਦਲ ਕੇ ਮੈਨੂੰ ਜੁੰਮੇਵਾਰੀ ਦੇਵੇ ਤਾਂ ਕਾਂਗਰਸ ਪਾਰਟੀ ਦੀ ਮਹਿਲ ਕਲਾਂ ਚ ਸੀਟ ਤੇ ਇੱਟ ਵਾਂਗੂੰ ਪੱਕੀ ਜਿੱਤ ਹੋਵੇਗੀ । ਇਹਨਾਂ ਸਬਦਾਂ ਦਾ ਪ੍ਹਗਟਾਵਾ ਫੂਡ ਚੇਨ ਇੰਡਸਟਰੀ ਸਕੱਤਰ ਤੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਰਣਜੀਤ ਸਿੰਘ ਰਾਣਾ ਕਲਾਲਾ ਨੇ ਪ੍ਹੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਾਂਗਰਸ ਪਾਰਟੀ ਦੀ 2017 ਦੀਆਂ ਵਿਧਾਨ ਸਭਾ ਚੋਣਾਂ ਚ ਹੋਈ ਹਾਰ ਦਾ ਜਿਕਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ 28000 ਦੇ ਕਰੀਬ ਵੋਟਾਂ ਦੇ ਵੱਡੇ ਫਰਕ ਨਾਲ ਹਾਰਨ ਵਾਲੀ ਕਾਂਗਰਸ ਇਸ ਵਾਰ ਕਿਹੜੇ ਆਗੂ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਉਹਨਾਂ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦੀ ਬਦੌਲਤ ਹਲਕੇ ਅੰਦਰ ਪਾਰਟੀ ਦੋ ਧੜਿਆਂ ਚ ਵੰਡੀ ਜਾ ਚੁੱਕੀ ਹੈ, ਜਿੰਨ੍ਹਾਂ ਚਿਰ ਬੀਬੀ ਘਨੌਰੀ ਨੂੰ ਹਲਕੇ ਤੋਂ ਬਾਹਰ ਕਰਕੇ ਕਿਸੇ ਹੋਰ ਆਗੂ ਨੂੰ ਉਮੀਦਵਾਰ ਦੇ ਤੌਰ ਤੇ ਮੈਦਾਨ ਚ ਨਹÄ ਉਤਾਰਿਆ ਜਾਂਦਾ ਓਨਾਂ ਚਿਰ ਇਹ ਧੜੇਬਾਜੀ ਖਤਮ ਨਹÄ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜੁੰਮੇਵਾਰੀ ਦੇਵੇ ਤੇ ਮੇਰੇ ਮੁਤਾਬਿਕ ਉਮੀਦਵਾਰ ਬਣਾਇਆ ਜਾਵੇ, 2022 ਚ ਪਾਰਟੀ ਨੂੰ ਕੋਈ ਨਹÄ ਹਰਾ ਸਕੇਗਾ। ਚੋਣ ਤੇ ਖਰਚ ਹੋਣ ਵਾਲਾ ਪੈਸਾ ਵੀ ਉਹ ਆਪਣੇ ਤੌਰ ਤੇ ਜੁਟਾਉਣਗੇ ਤੇ ਅਖੀਰ 2022 ਚ ਮਹਿਲ ਕਲਾਂ ਹਲਕਾ ਜਿੱਤ ਕੇ ਹਲਕੇ ਅੰਦਰ ਪਾਰਟੀ ਦਾ ਝੰਡਾ ਝੁਲਾਇਆ ਜਾਵੇਗਾ। ਗਤੀਸ਼ੀਲ ਤੇ ਜ਼ਜ਼ਬੇਬਾਜ ਆਗੂ ਰਾਣਾ ਕਲਾਲਾਂ ਨੇ ਕਿਹਾ ਕਿ ਧੜੇਬਾਜੀ ਦੀ ਬਦੌਲਤ 2017 ਚ ਪਾਰਟੀ ਨੂੰ ਤਿੰਨੇ ਸੀਟਾਂ ਤੇ ਹਾਰ ਦਾ ਮੂੰਹ ਦੇਖਣਾ ਪਿਆ। ਜਦਕਿ ਕੈਪਟਨ ਅਮਦਿੰਰ ਸਿੰਘ ਦੇ ਸਭ ਤੋਂ ਨੇੜਲੇ ਸਾਥੀ ਤੇ 2006 ਚ ਬਰਨਾਲਾ ਨੂੰ ਜਿਲ੍ਹੇ ਦਾ ਦਰਜਾ ਦਵਾਉਣ ਵਾਲੇ ਕੇਵਲ ਸਿੰਘ ਢਿੱਲੋਂ ਵੀ ਧੜੇਬਾਜੀ ਦੀ ਬਦੌਲਤ ਕੁਝ ਕੁ ਵੋਟਾਂ ਤੇ ਚੋਣ ਹਾਰ ਗਏ, ਜਿਸ ਦਾ ਬਰਨਾਲਾ ਹਲਕੇ ਨੂੰ ਹੀ ਨਹੀਂ ਪੂਰੇ ਜਿਲ੍ਹਾ ਬਰਨਾਲਾ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 2007 ਦੀਆਂ ਚੋਣਾਂ ਤੋ ਬਾਅਦ ਸ਼ੇਰਪੁਰ (ਰਿਜਾਰਵ) ਹਲਕੇ ਨੂੰ ਤੋੜ ਕੇ ਮਹਿਲ ਕਲਾਂ ਨਵਾਂ ਹਲਕਾ ਬਣਾਇਆ ਗਿਆ, ਜਿਥੇ 2012 ਦੀਆਂ ਚੋਣਾਂ ਚ ਅਕਾਲੀ ਦਲ ਦੀ ਧੜੇਬਾਜੀ ਦਾ ਕਾਂਗਰਸ ਉਮੀਦਵਾਰ ਨੂੰ ਫਾਇਦਾ ਹੋਇਆ, ਭਾਵ ਕਾਂਗਰਸ ਚੋਣ ਜਿੱਤਣ ਵਿੱਚ ਸਫਲ ਰਹੀ। ਪਰ 2017 ਚ ਕਾਂਗਰਸੀ ਉਮੀਦਵਾਰ ਬੀਬੀ ਘਨੌਰੀ ਦੇ ਰਵਾਈਏ ਦੀ ਬਦੌਲਤ ਪਾਰਟੀ ਨੂੰ 28000 ਵੋਟਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਖੀਰ ਚ ਕਾਂਗਰਸੀ ਆਗੂ ਸਰਪੰਚ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹਨ ਤੇ 2022 ਚ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਫੇਰ ਸੱਤਾ ਚ ਆਵੇਗੀ।

Today Now News

RELATED ARTICLES
- Advertisment -

POPULAR POSTS