ਫਾਇਨਾਂਸ ਕੰਪਨੀ ਦੇ 2 ਮੁਲਾਜ਼ਮ ਗੋਲੀ ਲੱਗਣ ਨਾਲ ਜ਼ਖਮੀ ।

ਲੁਧਿਆਣਾ (ਬਿਊਰੋ) : ਸ਼ਹਿਰ ਲੁਧਿਆਣਾ ਚ ਦੁੱਗਰੀ ਰੋਡ ਤੇ ਅੱਜ ਸਵੇਰੇ ਪ੍ਰਸਿੱਧ ਮੁਥੂਟ ਫਾਇਨਾਂਸ ਕੰਪਨੀ ਚ ਛੇ ਹਥਿਆਰਬੰਦ ਲੁਟੇਰਿਆਂ ਵੱਲੋਂ ਕਰੋੜਾਂ ਰੁਪਏ ਦੇ ਸੋਨੇ ਨੂੰ ਲੁੱਟਣ ਲਈ ਮਾਰੇ ਗਏ ਡਾਕੇ ਦੌਰਾਨ ਗੋਲੀ ਚਲਾਈ ਗਈ ।ਜਿਸ ਵਿੱਚ ਫਾਇਨਾਂਸ ਕੰਪਨੀ ਦੇ 2 ਮੁਲਾਜ਼ਮ ਨੂੰ ਗੋਲੀ ਲੱਗਣ ਦੀ ਵੀ ਸੂਚਨਾ ਹੈ । ਇਸ ਘਟਨਾ ਦੀ ਜਿਉਂ ਹੀ ਲੁਧਿਆਣਾ ਪੁਲੀਸ ਦੇ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਤਾਂ ਪੁਲਸ ਨੇ ਹਰਕਤ ਚ ਆਉਂਦਿਆਂ ਨਾਕਾਬੰਦੀ ਕਰ ਦਿੱਤੀ ਤਾਂ ਉਧਰ ਦੂਜੇ ਪਾਸੇ ਮੋਟਰਸਾਈਕਲ ਤੇ ਭੱਜ ਰਹੇ ਲੁਟੇਰਿਆਂ ਨੂੰ ਲੋਕਾਂ ਵੱਲੋਂ ਕਾਬੂ ਕਰਕੇ ਖੂਬ ਕੁਟਾਪਾ ਕੀਤਾ ਗਿਆ । ਜਦਕਿ ਤਿੰਨ ਜਣੇ ਭੱਜਣ ਵਿੱਚ ਸਫ਼ਲ ਹੋ ਗਏ । ਪੁਲਿਸ ਦੇ ਉੱਚ ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਤਿੰਨ ਲੁਟੇਰਿਆਂ 15 ਕਰੋੜ ਦਾ ਸੋਨਾ ਰਿਕਵਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਮਾਰੂ ਹਥਿਆਰ ਵੀ ਮਿਲੇ ਹਨ । ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਏ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਹੈ । ਇਸ ਸਮੇਂ ਪਤਾ ਲੱਗਿਆ ਹੈ ਕਿ ਪੁਲਸ ਨਾਲ ਵੀ ਮੁੱਠਭੇੜ ਹੋਈ , ਇਸ ਮੁਕਾਬਲੇ ਦੌਰਾਨ ਇੱਕ ਇੰਸਪੈਕਟਰ ,ਇੱਕ ਸਫ਼ਾਈ ਕਰਮਚਾਰੀ ਅਤੇ ਇੱਕ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ।ਇਸ ਸਮੇਂ ਲੁਧਿਆਣਾ ਦੇ ਪੁਲਿਸ ਜੁਆਇੰਟ ਕਮਿਸ਼ਨਰ ਸ੍ਰੀ ਭਾਗੀਰਥ ਮੀਨਾ ਨੇ ਦੱਸਿਆ ਉਨ੍ਹਾਂ ਦੀਆਂ ਟੀਮਾਂ ਬੜੀ ਬਰੀਕੀ ਨਾਲ ਜਾਂਚ ਕਰ ਰਹੇ ਹਨ । ਪਰ ਲੁਧਿਆਣਾ ਪੁਲਸ ਦੀ ਬਹਾਦਰੀ ਹੈ ਜਿਸ ਕਾਰਨ ਲੁਟੇਰੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕੇ ।





