16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬੀੜ ਸੁਸਾਇਟੀ ਪੰਜਾਬ 'ਚ ਲਗਾ ਚੁੱਕੀ 23000 ਤੋਂ ਵੱਧ ਆਲ੍ਹਣੇ, 17...

ਬੀੜ ਸੁਸਾਇਟੀ ਪੰਜਾਬ ‘ਚ ਲਗਾ ਚੁੱਕੀ 23000 ਤੋਂ ਵੱਧ ਆਲ੍ਹਣੇ, 17 ਪ੍ਰਜਾਤੀਆਂ ਨੇ ਕੀਤਾ ਬਸੇਰਾ ।

ਬੀੜ ਸੁਸਾਇਟੀ ਦੇ ਮੈਂਬਰਾਂ ਵੱਲੋਂ ਪਿੰਡਾਂ ਦੀਆਂ ਕਲੱਬਾਂ ਦੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਤਾਰ ਯੋਜਨਾ ਬੱਧ ਤਰੀਕੇ ਨਾਲ ਆਲ੍ਹਣਿਆਂ ਨੂੰ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਜਾ ਲਗਾਇਆ ਜਾ ਰਿਹਾ ਹੈ ।

ਪਿੰਡ ਔਲਖ ‘ਚ ਆਲ੍ਹਣੇ ਲਾਉਣ ਸਮੇਂ ਬੀੜ ਸੁਸਾਇਟੀ ਦੇ ਵਲੰਟੀਅਰ।

ਫਿਰੋਜ਼ਪੁਰ (ਜਗਦੀਪ ਸਿੰਘ) : ਪੰਛੀਆਂ ਦੀ ਗਿਣਤੀ ਵਧਾਉਣ ਲਈ ਪੰਛੀ ਵਿਗਿਆਨ ਦੇ ਆਧਾਰ ‘ਤੇ ਕੰਮ ਕਰ ਰਹੀ ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡਜ਼ ਸੁਸਾਇਟੀ ਬੀੜ ਵੱਲੋਂ ਵੱਖ-ਵੱਖ ਪਿੰਡ ਵਿਚ ਪੰਛੀਆਂ ਲਈ ਮਿੱਟੀ ਦੇ ਆਲ੍ਹਣੇ ਲਾਉਣ ਦੇ ਸੇਵਾਕਾਰਜ ਕੀਤੇ ਗਏ ਹਨ । ‘ਬੀੜ’ ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ 23000 ਤੋਂ ਵੱਧ ਆਲ੍ਹਣੇ ਜਾ ਚੁੱਕੇ ਨੇ ਪਿਛਲੀ ਆਲ੍ਹਣਿਆਂ ਦੀ ਰੁੱਤ ਦੌਰਾਨ ਇਨ੍ਹਾਂ ਆਲ੍ਹਣਿਆਂ ਵਿਚ ਚਿੜੀ, ਪੀਲਾ ਗਲ ਚਿੜੀ, ਡੱਬੀ ਮੈਨਾ, ਗੁਟਾਰ, ਧਾਨ ਚਿੜੀ, ਗਰੁੜ, ਚੁਗਲ, ਕਿੰਗਫਿਸ਼ਰ, ਜਲ ਕੁੱਕੜੀ, ਤੋਤਾ, ਕਬੂਤਰ, ਰੌਬਿਨ, ਭੂਰੀ ਗਾਲ੍ਹੜੀ, ਘੁੱਗੀ ਅਤੇ ਟੋਟਰੂ ਕੁੱਲ 17 ਪ੍ਰਜਾਤੀਆਂ ਨੇ ਬਸੇਰਾ ਕਰਕੇ ਆਪਣੀ ਗਿਣਤੀ ਵਿਚ ਵਾਧਾ ਕੀਤਾ ਸੀ । ਉਹਨਾਂ ਦੱਸਿਆ ਕਿ ਬੀੜ ਸੁਸਾਇਟੀ ਦੇ ਮੈਂਬਰਾਂ ਵੱਲੋਂ ਪਿੰਡਾਂ ਦੀਆਂ ਕਲੱਬਾਂ ਦੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਤਾਰ ਯੋਜਨਾ ਬੱਧ ਤਰੀਕੇ ਨਾਲ ਆਲ੍ਹਣਿਆਂ ਨੂੰ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਜਾ ਲਗਾਇਆ ਜਾ ਰਿਹਾ ਹੈ, ਜਿਹਨਾਂ ‘ਚ ਆ ਕੇ ਪੰਛੀ ਵਾਸ ਕਰਨ ਲੱਗਦੇ ਹਨ।

Today Now News

RELATED ARTICLES
- Advertisment -

POPULAR POSTS