25 ਤਰਪਾਲਾਂ, 10 ਲੋਹੇ ਦੇ ਡਰੱਮ ਅਤੇ 1 ਅਲਮੀਨੀਅਮ ਦਾ ਬਰਤਨ, ਲਗਭਗ 5 ਕੁਇੰਟਲ ਸੁੱਕੀ ਲੱਕੜ ਅਤੇ 4 ਲੱਕੜ ਦੀਆਂ ਕਿਸ਼ਤੀਆਂ ਵੀ ਬਰਾਮਦ ਕੀਤੀਆਂ ।

ਫਿਰੋਜ਼ਪੁਰ (ਜਗਦੀਪ ਸਿੰਘ) : ਆਬਕਾਰੀ ਵਿਭਾਗ ਫਿਰੋਜ਼ਪੁਰ ਅਤੇ ਤਰਨਤਾਰਨ ਦੀਆਂ ਟੀਮਾਂ ਨੇ ਸਾਂਝੇ ਤੌਰ ਤੇ ਛਾਪੇਮਾਰੀ ਦੌਰਾਨ ਲਗਭਗ 1.10 ਲੱਖ ਲੀਟਰ ਲਾਹਨ, 25 ਤਰਪਾਲਾਂ, 10 ਲੋਹੇ ਦੇ ਡਰੱਮ ਅਤੇ 1 ਅਲਮੀਨੀਅਮ ਦਾ ਬਰਤਨ, ਲਗਭਗ 5 ਕੁਇੰਟਲ ਸੁੱਕੀ ਲੱਕੜ ਅਤੇ 4 ਲੱਕੜ ਦੀਆਂ ਕਿਸ਼ਤੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਆਬਕਾਰੀ ਜੇ.ਐਸ ਬਰਾੜ ਨੇ ਦੱਸਿਆ ਕਿ ਫਿਰੋਜ਼ਪੁਰ ਤੇ ਤਰਨਤਾਰਨ ਦੇ ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਵੱਲੋਂ ਹਰੀਕੇ ਖੇਤਰ ਵਿਖੇ ਸਤਲੁਜ ਅਤੇ ਬਿਆਸ ਦੇ ਸੰਗਮ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਾਂਝੇ ਤੌਰ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਲਗਭਗ 1.10 ਲੱਖ ਲੀਟਰ ਲਾਹਨ ਬਰਾਮਦ ਕਰਕੇ ਨਸ਼ਟ ਕੀਤੀ ਗਈ, ਇਸ ਤੋਂ ਇਲਾਵਾ 25 ਤਰਪਾਲਾਂ, 10 ਲੋਹੇ ਦੇ ਡਰੱਮ ਅਤੇ 1 ਅਲਮੀਨੀਅਮ ਦਾ ਬਰਤਨ, ਲਗਭਗ 5 ਕੁਇੰਟਲ ਸੁੱਕੀ ਲੱਕੜ ਅਤੇ 4 ਲੱਕੜ ਦੀਆਂ ਕਿਸ਼ਤੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮਾਮਲਾ ਥਾਣਾ ਚੋਹਲਾ ਸਾਹਿਬ ਵਿਖੇ ਦਰਜ ਕੀਤਾ ਗਿਆ ਹੈ।






