16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਕਈ ਸਾਲਾਂ ਤੋਂ ਘਰ ਵਿੱਚ ਪਾਣੀ ਨੂੰ ਤਰਸ ਰਿਹਾ ਪਰਿਵਾਰ, ਖਸਤਾ ਹਾਲਤ...

ਕਈ ਸਾਲਾਂ ਤੋਂ ਘਰ ਵਿੱਚ ਪਾਣੀ ਨੂੰ ਤਰਸ ਰਿਹਾ ਪਰਿਵਾਰ, ਖਸਤਾ ਹਾਲਤ ਵਿੱਚ ਕਮਰਾ ਕਦੇ ਵੀ ਪਰਿਵਾਰ ਲਈ ਬਣ ਸਕਦਾ ਸੰਕਟ, ਦੋ ਵਕਤ ਦੀ ਰੋਟੀ ਲਈ ਦਾਨੀ ਸੱਜਣਾ ਨੂੰ ਗੁਹਾਰ।

ਇਹ ਪਰਿਵਾਰ ਸਰਹੱਦੀ ਪਿੰਡ ਡੱਲ ਜਿਲ੍ਹਾ ਤਰਨ ਤਾਰਨ ਦਾ ਵਸਨੀਕ ਹੈ ਜੋ ਕਿਸੇ ਦਾਨੀ ਸੱਜਣ ਦੀ ਉਡੀਕ ਕਰ ਰਿਹਾ ਹੈ।

ਦਾਨੀ ਸੱਜਣਾ ਨੂੰ ਮਦਦ ਦੀ ਗੁਹਾਰ ਲਗਾਉਂਦਾ ਪਰਿਵਾਰ ਤੇ ਆਰਥਿਕ ਮੰਦਹਾਲੀ ਦੀਆਂ ਮੂੰਹੋ ਬੋਲਦੀਆਂ ਤਸਵੀਰਾਂ

ਤਰਨਤਾਰਨ (ਰਿੰਪਲ ਗੋਲਣ) : ਕਹਿੰਦੇ ਹਨ ਜਦੋਂ ਘਰ ਵਿੱਚ ਕਮਾਈ ਦੇ ਸਾਧਨ ਬੰਦ ਹੋ ਜਾਣ ਤਾਂ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ। ਅਤੇ ਜੋ ਘਰ ਨੂੰ ਚਲਾ ਰਿਹਾ ਜਾਂ ਉਹ ਜਾਣਦਾ ਜਾਂ ਉਸ ਪਰਿਵਾਰ ਦੇ ਮਾਸੂਮ ਬੱਚੇ ਜਿਹਨਾਂ ਦੇ ਘਰ ਕਈ ਸਾਲਾਂ ਤੋਂ ਪਾਣੀ ਵੀ ਨਹੀਂ ਹੈ, ਜੇ ਘਰ ਦੀ ਛੱਤ ਦੀ ਗੱਲ ਕਰੀਏ ਤਾਂ ਕਦੇ ਵੀ ਪਰਿਵਾਰ ਤੇ ਆਪਣਾ ਕਹਿਰ ਢਾਅ ਸਕਦੀ ,ਕਿਉਂਕਿ ਕਮਰਾ ਬਹੁਤ ਹੀ ਖਸਤਾ ਹਾਲਤ ਵਿੱਚ ਹੈ, ਕਹਿੰਦੇ ਹਨ ਪਾਣੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰ ਇਸ ਪਰਿਵਾਰ ਨੇ ਦਸਿਆ ਕਿ ਪਿੱਛਲੇ 3 ਸਾਲ ਤੋਂ ਘਰ ਵਿੱਚ ਲੱਗਾ ਨਲਕਾ ਖ਼ਰਾਬ ਹੋਣ ਕਾਰਨ ਸਾਡੇ ਛੋਟੇ ਛੋਟੇ ਬੱਚੇ ਪਾਣੀ ਬਾਹਰ ਕਿਸੇ ਦੂਰ ਲੱਗੀ ਟੂਟੀ ਤੋਂ ਲਿਆ ਕਿ ਗੁਜ਼ਾਰਾ ਕਰਦੇ ਹਨ, ਤੁਹਾਨੂੰ ਇਹ ਵੀ ਦੱਸ ਦਈਏ ਕਿ ਪਰਿਵਾਰ ਕਈ ਸਾਲ ਬਿਨਾਂ ਬਿਜਲੀ ਤੋਂ ਮੱਛਰ ਅਤੇ ਹਨੇਰੇ ਵਿੱਚ ਰਹਿ ਚੁੱਕਾ ਹੈ, ਅਤੇ ਫਿਰ ਕਿਸੇ ਪਿੰਡ ਦੇ ਦਾਨੀ ਸੱਜਣ ਨੇ ਇਸ ਪਰਿਵਾਰ ਤੇ ਤਰਸ ਕਰਕੇ ਇਹਨਾਂ ਨੂੰ ਬਿਜਲੀ ਦਾ ਮੀਟਰ ਲਗਵਾ ਕਿ ਦਿੱਤਾ, ਸੋ ਪਰਿਵਾਰ ਨੇ ਹੁਣ ਦਾਨੀ ਅਤੇ ਐਨ ਆਰ ਆਈ ਵੀਰਾ ਤੋਂ ਆਪਣੀ ਆਪਣੇ ਪਰਿਵਾਰ ਲਈ ਪਾਣੀ ਅਤੇ ਢੰਗ ਦੀ ਛੱਤ ਅਤੇ ਘਰ ਦੇ ਰਾਸ਼ਨ ਦੀ ਗੁਹਾਰ ਲਗਵਾਈ ਹੈ। ਪਰਿਵਾਰ ਦਾ ਮੋਬਾਈਲ ਨੰਬਰ:- 7340843728

Today Now News

RELATED ARTICLES
- Advertisment -

POPULAR POSTS