17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪੁਲਿਸ ਚੌਕੀ ਕੈਰੋਂ ਦੇ ਏ.ਐੱਸ.ਆਈ. ਨੂੰ ਮਸੀਹ ਭਾਈਚਾਰੇ ਨੁੂੰ ਭੱਦੀ ਸਬਦਾਵਲੀ ਬੋਲਣੀ ਪਈ...

ਪੁਲਿਸ ਚੌਕੀ ਕੈਰੋਂ ਦੇ ਏ.ਐੱਸ.ਆਈ. ਨੂੰ ਮਸੀਹ ਭਾਈਚਾਰੇ ਨੁੂੰ ਭੱਦੀ ਸਬਦਾਵਲੀ ਬੋਲਣੀ ਪਈ ਮਹਿੰਗੀ ।

ਏ.ਐੱਸ.ਆਈ ਨੂੰ ਕੀਤਾ ਸਸਪੈਡ ।

ਜਾਣਕਾਰੀ ਦਿੰਦੇ ਹੋਏ ਪਾਸਟਰ ਸੋਖਾ ਮਸੀਹ

ਤਰਨਤਾਰਨ (ਰਿੰਪਲ ਗੋਲਣ) : ਪੰਜਾਬ ਪੁਲਿਸ ਜਨਤਾ ਨਾਲ ਆਪਣੇ ਮਾੜੇ ਰਵਈਏ ਕਰਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ਅਜਿਹਾ ਹੀ ਮਾਮਲਾ ਜਿਲ੍ਹਾ ਤਰਨ ਤਾਰਨ ਵਿੱਚ ਬੀਤੇ ਦਿਨੀ ਪੁਲਿਸ ਚੌਂਕੀ ਕੈਰੋਂ ਵਿਖੇ, ਮੋਹਤਬਰ ਵਜੋਂ ਫੈਸਲੇ ਚ ਗਏ ਮਸੀਹ ਭਾਈਚਾਰੇ ਦੇ ਆਗੂ ਪਾਸਟਰ ਸੋਖਾ ਮਸੀਹ ਤੇ ਸੰਨੀ ਮਸੀਹ ਨਾਲ ਏ.ਐੱਸ.ਆਈ ਦਵਿੰਦਰ ਸਿੰਘ ਨੇ ਜਾਤੀ ਸੂਚਕ ਸ਼ਬਦ ਬੋਲੇ ਤੇ  ਬਾਅਦ ਵਿੱਚ ਸੋਖਾ ਮਸੀਹ ਨਾਲ ਕੁੱਟ ਮਾਰ ਕੀਤੀ ਜਿਸ ਤੋਂ ਬਾਅਦ  ਮਾਮਲਾ ਭਖਦਾ ਹੀ ਜਾ ਰਿਹਾ ਹੈ । ਅੱਜ ਵੱਖ ਵੱਖ ਮਸੀਹ ਜਥੇਬੰਦੀਆਂ ਵੱਲੋਂ ਚੌਂਕੀ ਦੇ ਸਾਹਮਣੇ ਆਵਾਜਾਈ ਨੂੰ ਲੱਗ ਭਗ 3-4 ਘੰਟੇ ਠੱਪ ਕਰ ਦਿੱਤਾ ਗਿਆ । ਜਿਸ ਨਾਲ ਲੋਕਾਂ ਨੂੰ  ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ । ਤਰਨ ਤਾਰਨ ਹਾਈਵੇ ਜਾਮ ਕਰਕੇ ਪੁਲਿਸ ਪ੍ਰਸ਼ਾਸ਼ਨ ਦੇ ਮੁਰਦਾਬਾਦ ਦੇ ਨਾਰੇ ਲਗਾਏ ਅਤੇ ਵੱਖ ਵੱਖ ਮਸੀਹ ਭਾਇਚਾਰੇ ਦੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਵੀ ਦਿੱਤੀ ਕਿ  ਜੇ ਕਰ ASI ਦਵਿੰਦਰ ਸਿੰਘ ਨੂੰ ਬਰਖ਼ਾਸਤ ਕਰਕੇ ਉਸਦੇ ਕੀਤੇ ਜਾਤੀ ਸੂਚਕ ਸ਼ਬਦ ਬੋਲਣ ਤੇ  ਪਰਚਾ ਨਾ ਦਰਜ਼ ਕੀਤਾ ਤੇ ਪੂਰੇ ਪੰਜਾਬ ਵਿੱਚ ਸੰਘਰਸ਼ ਵਿੱਢਿਆ ਜਾਵੇਗਾ ਅਤੇ ਪੂਰੇ ਪੰਜਾਬ ਚ ਚੱਕਾ ਜਾਮ ਕੀਤਾ ਜਾਵੇਗਾ । ਡੀ.ਐੱਸ.ਪੀ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਏ.ਐੱਸ.ਆਈ. ਦਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਜਾਤੀ ਸੂਚਕ ਸ਼ਬਦ ਜੋ ਬੋਲੇ ਗਏ ਹਨ । ਇਹ ਮਾਮਲਾ ਅੱਜ ਸਾਡੇ ਧਿਆਨ ਵਿੱਚ ਲਿਆਂਦਾ ਗਿਆ ਹੈ ਪੜਤਾਲ ਕਰਕੇ ਕਰਵਾਈ ਕੀਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS