ਕਿਸਾਨੀ ਬਿਜਲੀ ਦੀ ਕਿੱਲਤ ਨੂੰੰ ਲੈ ਕੇ ਜਲਦ ਗਰਿੱਡਾ ਸਮੇਤ ਐਕਸੀਅਨਸ ਦਾ ਘੇਰਾਉ ਕੀਤਾ ਜਾਵੇਗਾ ।

ਬਰਨਾਲਾ (ਕਰਨਪਰੀਤ ਧੰਦਰਾਲ ) : ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇਂ ਬਰਨਾਲਾ ਜਿਲ੍ਹੇ ਦੇ ਰੈਸਟ ਹਾਊਸ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਹਾਜਰੀ ਵਿੱਚ ਪ੍ਹੈਸ ਕਾਨਫਰੰਸ ਕਰਦਿਆਂ ਕਿਹਾ ਕਿ ਬਰਨਾਲਾ ਦੇ ਵਿਕਾਸ ਕਾਰਜਾਂ ਦੀ ਅਸਲ ਤਸਵੀਰ ਸੱਚਾਈ ਤੋਂ ਕੋਹਾਂ ਦੂਰ ਹੈ । ਜਿਸ ਤਹਿਤ ਬਰਨਾਲਾ ਜਿਲ੍ਹੇ ਚ ਮਿਉਂਸਿਪਲ ਕਮੇਟੀ ਚ ਚੱਲ ਰਹੀ ਭ੍ਰਿਸ਼ਟਾਚਾਰ ਦੀ ਹਨੇਰਗਰਦੀ ਅਤੇ ਗੋਰਖਧੰਦੇ ਨੂੰ ਖਤਮ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ । ਜਿੱਥੇ ਦਸ ਤੋਂ ਪੰਦਰਾਂ ਪ੍ਹਤੀਸਤ ਘਾਟੇ ਤੇ ਕੰਮ ਕਰਨ ਵਾਲੇ ਠੇਕੇਦਾਰ ਨੂੰ ਦਰ ਕਿਨਾਰ ਕਰਕੇ ਦੋ ਜਾਂ ਤਿੰਨ ਪਰਸੈਂਟ ਵਾਲਿਆਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਖਜਾਨੇ ਨੂੰ ਕਰੋੜਾਂ ਦਾ ਚੂਨਾਂ ਲਾਇਆ ਜਾਰਿਹਾ ਹੈ। ਇਸ ਮੌਕੇ ਉਨ੍ਹਾਂ ਕੰਮ ਕਰਨ ਵਾਲੇ ਠੇਕੇਦਾਰਾਂ ਪੂਹਲਾ ਸ੍ਹੀ ਗਣੇਸ ਅਤੇ ਤੁੰਗਾਵਾਲੀ ਦਾ ਜਿਕਰ ਕਰਦਿਆਂ ਕਿਹਾ ਕਿ ਮੇਰੇ ਕੋਲ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਦੇ ਪੱਤਰ ਨੰਬਰ 1168 ਮਿਤਿ 13.08.2020 ਤਹਿਤ ਪੂਰਾ ਰਿਕਾਰਡ ਮੋਜੂਦ ਹੈ ਜਿਸ ਵਿੱਚ 12 ਕਰੋੜ ਦੇ ਟੈਂਡਰਾਂ ਦੀ ਅਲਾਟ ਮੈਂਟ ਕਿਸ ਟੇਢੇ ਢੰਗਾਂ ਨਾਲ ਕੀਤੀ ਗਈ ਹੈ ਅਤੇ ਧੱਕੇਸਾਹੀ ਤਹਿਤ ਸਿਰਫ ਬਰਨਾਲਾ ਧਨੌਲਾ ਅਤੇ ਹੰਢਿਆਇਆ ਦੇ ਵਿਕਾਸ ਕਾਰਜਾਂ ਦਸਤਾਵੇਜਾਂ ਲਈ ਦਫਾ 44 ਅਤੇ 45 ਤਹਿਤ ਠੇਕਦਾਰਾਂ ਨੂੰ ਨਾਂ ਕੋਰਟ ਵਿੱਚ ਕੇਸ ਕਰਨ ਦੀ ਆਗਿਆ ਹੈ ਅਤੇ ਠੇਕੇਦਾਰਦੀ ਲੇਬਰ ਪੈਮੈਂਟ ਵੀ ਗਰਾਂਟ ਤੇ ਆਉਣ ਦੇ ਤੁਗਲਕੀ ਫਰੁਮਾਨ ਸੁਣਾਏ ਗਏ ਹਨ ਜੋ ਸਰਾਸਰ ਕਾਨੂੰਨੀ ਪ੍ਹਕਿਰਿਆ ਦੇ ਉਲਟ ਹੈ। ਕੁੱਝ ਠੇਕੇਦਾਰਾਂ ਨੂੰ ਸਮਰੱਥਾ ਸਰਟੀਫਿਕੇਟ ਅਤੇ ਸਵੈ ਘੋਸਣਾਂ ਪੱਤਰਾਂ ਦੀਆਂ ਤਰੁਟੀਆਂ ਦੇ ਨਾਂ ਤੇ ਦਬਕਾਇਆ ਗਿਆ ਕੁੱਲ ਮਿਲਾ ਕੇ ਸਰਕਾਰੀ ਖਜਾਨੇ ਨੂੰ 2 ਕਰੋੜ ਦਾ ਚੂਨਾਂ ਲਾਏ ਜਾਣ ਦੀ ਸੰਭਾਵਨਾਂ ਹੈ। ਉਨ੍ਹਾਂ ਦੱਸਿਆ ਕਿ ਮਹਿਜ ਇੱਕ ਮਹੀਨਾਂ ਪਹਿਲਾਂ ਬੱਸ ਸਟੈਂਡ ਤੋਂ ਤਰਕਸ਼ੀਲ ਚੋਂਕ ਤੱਕ ਬਣੀ ਸੜਕ ਵੱਡਾ ਹਿੱਸਾ ਪੁੱਟੇ ਜਾਣ ਤੇ ਈ.ਓ ਬਰਨਾਲਾ ਚੁਪ ਕਿਉਂ ਹਨ ਆਖੀਰ ਚ ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਦੇ ਤੇਜ. ਤਰਾਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਕੰਮ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਨੌਜਵਾਨਾਂ ਦੀ ਸੇਵਾ 2022 ਚ ਨਵਾ ਬਦਲਾਅ ਲੈ ਕੇ ਆਵੇਗੀ ਤੇ ਅਜਿਹੇ ਘਪਲਿਆਂ ਨੂੰ ਮੁਕੰਮਲ ਤੌਰ ਤੇ ਤਾਲਾਬੰਦੀ ਲੱਗੇਗੀ । ਜਲਦ ਹੀ ਕਿਸਾਨੀ ਬਿਜਲੀ ਦੀ ਕਿੱਲਤ ਨੂੰੰ ਲੈ ਕੇ ਜਲਦ ਗਰਿੱਡਾ ਸਮੇਤ ਐਕਸ਼ੀਅਨ ਦਾ ਅਕਾਲੀ ਦਲ ਵੱਲੋਂ ਘੇਰਾਉ ਕੀਤਾ ਜਾਵੇਗਾ ਇਸ ਮੌਕੇ ਯੂਥ ਆਗੂ ਤਰਨਜੀਤ ਸਿੰਘ ਦੁੱਗਲ ਬੀਰਇੰਦਜਰ ਸਿੰਘ ਲੱਕੀ ਭੂਰੇ ਹਰਜਿੰਦਰ ਸਿੰਘ ਸਰਪੰਚ ਕੋਠੇ ਰਾਜਿੰਦਰ ਪੁਰਾ ਹਰਵਿੰਦਰ ਸਿੰਘ ਬਰਾੜ ਹਰਦੇਵ ਸਿੰਘ ਔਲਖ ਆਦਿ ਹਾਜਿਰ ਸਨ।





