16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ੍ਰੀ ਮੁਕਤਸਰ ਸਾਹਿਬ ਵਿਖੇ ਦੇਰ ਸ਼ਾਮ ਕਿਸਾਨਾ ਦੇ ਧਰਨੇ ਤੇ ਪਹੁੰਚੇ ਕੰਵਰ...

ਸ੍ਰੀ ਮੁਕਤਸਰ ਸਾਹਿਬ ਵਿਖੇ ਦੇਰ ਸ਼ਾਮ ਕਿਸਾਨਾ ਦੇ ਧਰਨੇ ਤੇ ਪਹੁੰਚੇ ਕੰਵਰ ਗਰੇਵਾਲ, ਗੁਰਵਿੰਦਰ ਬਰਾੜ, ਅਤੇ ਸਮਾਜ ਸੇਵੀ ਲੱਖਾ ਸਿਧਾਣਾ ।

ਖੇਤੀ ਆਰਡੀਨੈਂਸ ਬਿੱਲ ਰੱਦ ਨਹੀ ਕੀਤੇ ਜਾਣੇ ਤਾ ਫਿਰ ਗੱਲਬਾਤ ਕਰਨ ਦਾ ਵੀ ਕੀ ਫਾਇਦਾ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਪੂਰੇ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਤੋ ਕਿਸਾਨਾਂ ਦੇ ਹੱਕਾਂ ਲਈ ਧਰਨੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦੇ ਇਹਨਾ ਰੋਸ ਪ੍ਰਦਰਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਉੱਘੇ ਸਮਾਜ ਸੇਵੀ ਲੱਖਾ ਸਿਧਾਣਾ ਵੀ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਇਸ ਸਮੇ ਉਨ੍ਹਾਂ ਬੋਲਦਿਆਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਅਤੇ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਅਤੇ ਕਿਸਾਨਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜਾਗੇ। ਉਹਨਾਂ ਕਿਹਾ ਕਿ ਕੇਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਰਹਾਂਗੇ । ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਸਾਥ ਦੇਣ ਤਾ ਜੋ ਕੇਂਦਰ ਸਰਕਾਰ ਨੂੰ ਵੀ ਪਤਾ ਚੱਲ ਸਕੇ ਕਿ ਕਿਸਾਨਾਂ ਵਿੱਚ ਵੀ ਏਕਤਾ ਹੈ ।ਇਸ ਸਮੇ ਉਨ੍ਹਾਂ ਕਿਹਾ ਕਿ ਜਿਹਨਾਂ ਸਮਾਂ ਖੇਤੀ ਆਰਡੀਨੈਂਸ ਬਿੱਲ ਰੱਦ ਨਹੀ ਕੀਤੇ ਜਾਦੇ ।ਇਹ ਸੰਘਰਸ਼ ਏਵੇਂ ਚੱਲਦੇ ਰਹਿਣਗੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਵਾਰ ਵਾਰ ਸੱਦੇ ਭੇਜ ਰਹੀ ਹੈ ।ਕਿਸਾਨ ਕੇਂਦਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ । ਪਰ ਇਹ ਖੇਤੀ ਆਰਡੀਨੈਂਸ ਬਿੱਲ ਰੱਦ ਨਹੀ ਕੀਤੇ ਜਾਣੇ ਤਾ ਫਿਰ ਗੱਲਬਾਤ ਕਰਨ ਦਾ ਵੀ ਕੀ ਫਾਇਦਾ ।
ਇਸ ਸਮੇ ਪੰਜਾਬੀ ਲੋਕ ਗਾਇਕ ਗੁਰਵਿੰਦਰ ਬਰਾੜ ਅਤੇ ਕੰਵਰ ਗਰੇਵਾਲ ਨੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਵੱਧ ਤੋਂ ਵੱਧ ਸਾਥ ਦੇਣ ਅਤੇ ਤਾ ਜੋ ਕਿਸਾਨ ਜਿਸ ਸੰਘਰਸ਼ ਦੇ ਰਾਹ ਚੱਲੇ ਹਨ ।ਕੇਂਦਰ ਸਰਕਾਰ ਉਹਨਾ ਦੀਆਂ ਮੰਗਾਂ ਨੂੰ ਮੰਨੇ ਅਤੇ ਇਹ ਖੇਤੀ ਆਰਡੀਨੈਂਸ ਬਿੱਲ ਰੱਦ ਕੀਤੇ ਜਾਣ ।

Today Now News

RELATED ARTICLES
- Advertisment -

POPULAR POSTS