ਕੁਲਵਿੰਦਰ ਤਾਰੇਵਾਲਾ (ਮੋਗਾ)

ਜੋ ਨਿਸ਼ਾਨਾ ਸੀ ਉਸ ਵੱਲ ਤਾਂ ਕੋਈ ਵੀ ਨਹੀਂ ਵੱਧ ਰਿਹਾ ਸਭ ਗਰਮ ਲੋਹੇ ਤੇ ਸੱਟ ਲਾ ਕੇ ਆਪੋ ਆਪਣੀ ਪਸੰਦ ਦਾ ਅੋਜਾਰ ਬਣਾ ਰਹੇ ਹਨ ।
ਪਹਿਲ ਅਕਾਲੀਆਂ ਨੇ ਕੀਤੀ ਆਪਣਾ ਲਾਮ ਲਸ਼ਕਰ ਲੈਕੇ ਚੰਡੀਗੜ ਨੂੰ ਘੇਰਨ ਤੁਰ ਪਏ ਤੇ ਜਾ ਮਾਰੇ ਲਲਕਾਰੇ,
ਜਿਵੇਂ ਜਿਉਣਾਂ ਮੋੜ ਡੋਗਰ ਨੂੰ ਮਾਰਦਾ ।
ਕੈਪਟਨ ਜੀ ਨੂੰ ਵੀ ਕਿਸਾਨਾਂ ਦੀ ਚਿੰਤਾ ਹੋ ਗਈ । ਆਪਣੀਆਂ ਪਹਾੜੀਆ ਤੋਂ ਵਾਪਸ ਆ ਕੇ ਰਾਹੁਲ ਜੀ ਨੂੰ ਲੈ ਆਏ ਅਸਲ ਪੰਜਾਬ ਚ ਸੋਫ਼ੇ ਵਾਲੇ ਹਿੰਦੁਸਤਾਨ ਟਰੈਕਟਰ ਤੇ ਬਿਠਾ ਕੇ ।
ਚਿਰਾਂ ਤੋਂ ਚੁੱਪ ਕਰਾਇਆਂ ਜਾਂ ਚੁੱਪ ਬੈਠਾ ਸਿੱਧੂ ਆਪਣੀ ਭੜਾਸ ਕੱਢ ਗਿਆ ।
ਨਿਸ਼ਾਨਾ ਕਾਂਗਰਸੀਆ ਤੋਂ ਵੀ ਖੁੰਝ ਗਿਆ ।
ਆਮ ਆਦਮੀ ਪਾਰਟੀ ਦੇ MP ਨੇ ਜ਼ਰੂਰ ਸੰਸਦ ਚ ਬਿੱਲ ਦਾ ਵਿਰੋਧ ਕੀਤਾ ।
ਪਰ ਦਿੱਲੀ ਚ ਬੈਠਾ ਅਰਵਿੰਦ ਕੇਜਰੀਵਾਲ ਵੀ ਕਿਸਾਨਾਂ ਲਈ ਹਾਅ ਦਾ ਨਾਹਰਾ ਨਹੀਂ ਮਾਰ ਸਕਿਆਂ ਜੋ ਹਮੇਸਾ ਕਿਸਾਨਾਂ ਦੀ ਨਿੱਘਰ ਰਹੀ ਆਰਥਿਕ ਹਾਲਤ ਤੇ ਚਿੰਤਾ ਕਰਦਾ ਸੀ ।
ਕਿਸਾਨ ਮਜ਼ਦੂਰ ਦਾ ਫਿਕਰ ਕਿਸੇ ਸਿਆਸੀ ਨੇਤਾ ਨੂੰ ਨਹੀਂ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ ।
ਤੱਪਦੀਆ ਧੁੱਪਾਂ ਵਿੱਚ ਬੈਠੇ ਉਂਨਾਂ ਕਿਸਾਨ ਮਜ਼ਦੂਰਾਂ ਕੋਲ ਜਾਂਦੇ ਉਂਨਾਂ ਦੇ ਦਿਲ ਦੀ ਗੱਲ ਸੁਣਦੇ ਤੁਸੀ ਫਿਰ ਅਸਲ ਕਿਰਸਾਨੀ ਦੇ ਹਮਦਰਦ ਤੇ ਚਿੰਤਤ ਸੀ ।
ਪੰਜਾਬ ਦੇ ਅੰਦਰ ਨਾ ਵੜੋ ਇਸ ਨੂੰ ਹੋਰ ਦੁੱਖੀ ਨਾ ਕਰੋ ਇਹ ਪਹਿਲਾ ਹੀ ਛਿੱਲਿਆ ਪਿਆਂ ਹੈ
ਦਿੱਲੀ ਵੱਲ ਨੂੰ ਮੂੰਹ ਕਰੋ ਜਿੱਥੇ ਕਿਸਾਨਾ ਤੇ ਮਜ਼ਦੂਰਾਂ ਦੀ ਕਿਸਮਤ ਲਿਖਣ ਵਾਲੇ ਬੈਠੇ ਹਨ ਉਂਨਾਂ ਨੂੰ ਘੇਰੋ
ਅਸਲ ਨਿਸ਼ਾਨੇ ਤੇ ਤੀਰ ਛੱਡੋ ਕੱਦੂਆ ਚ ਨਾ ਮਾਰੋ !!





