16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਹਿਲ ਕਲਾ ਦੀ ਪੁਲੀਸ ਥਾਣਾ ਮੁਖੀ ਜਸਵਿੰਦਰ ਕੌਰ ਅਤੇ ਸਟਾਫ ਵੱਲੋਂ...

ਮਹਿਲ ਕਲਾ ਦੀ ਪੁਲੀਸ ਥਾਣਾ ਮੁਖੀ ਜਸਵਿੰਦਰ ਕੌਰ ਅਤੇ ਸਟਾਫ ਵੱਲੋਂ 70 ਸਾਲਾ ਬਜੁਰਗ ਦੀ ਜਾਨ ਬਚਾਉਣ ਸਦਕਾ ਚੁਫੇਰਿਉਂ ਸ਼ਲਾਘਾ ।

ਜਸਵਿੰਦਰ ਕੌਰ ਨੇਂ ਕਿਹਾ ਕਿ ਕਿਸੇ ਵੀ ਘਟਨਾਂ ਸਬੰਧੀ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨਾ ਚਾਹੀਦਾ ਹੈ । ਇਹ ਹੀ ਇੱਕ ਸੱਚੀ ਇਨਸਾਨੀਅਤ ਹੈ ਅਜਿਹੀਆਂ ਸੂਚਨਾਵਾਂ ਤਹਿਤ ਪੁਲੀਸ ਵੱਲੋਂ ਕਦੇ ਵੀ ਕਿਸੇ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ।

ਬਰਨਾਲਾ (ਕਰਨਪਰੀਤ ਧੰਦਰਾਲ) : ਬੀਤੀ ਰਾਤ ਮਹਿਲ ਕਲਾਂ ਦੇ ਨਜ਼ਦੀਕ ਪਿੰਡ ਛੀਨੀਵਾਲ ਇੱਕ ਸੜਕ ਦੇ ਕਿਨਾਰੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਆਦਮੀ ਦੀ ਵੀਡੀਓ ਵਟਸਐਪ ਗਰੁੱਪਾਂ ਰਾਹੀਂ ਵਾਇਰਲ ਹੋਈ ਸੀ । ਇਹ  ਵੀਡੀਓ ਆਈ.ਪੀ.ਐਸ. ਡਾ. ਪ੍ਰਗਿਆ ਜੈਨ ਸਹਾਇਕ ਪੁਲਿਸ ਕਪਤਾਨ ਪੁਲਿਸ ਸਬ ਡਵੀਜ਼ਨ ਮਹਿਲ ਕਲਾ ਦੇ ਧਿਆਨ ਚ ਆਈ ਤਾਂ ਤੁਰੰਤ ਉਨ੍ਹਾਂ ਐਕਸ਼ਨ ਕਰਦਿਆਂ ਆਪਣੇ ਸਹਾਇਕ ਰੀਡਰ ਗੁਰਦੀਪ ਸਿੰਘ ਅਤੇ ਇੰਸਪੈਕਟਰ ਜਸਵਿੰਦਰ ਕੌਰ ਮੁੱਖ ਆਫਿਸਰ ਥਾਣਾ ਮਹਿਲ ਕਲਾਂ ਨੂੰ ਮੋਕੇ ਭਰ ਭੇਜਿਆ ਗਿਆ । ਜਿੱਥੇ ਮਹਿਲ ਕਲਾ ਦੀ ਪੁਲੀਸ ਥਾਣਾ ਮੁਖੀ ਜਸਵਿੰਦਰ ਕੌਰ ਅਤੇ ਸਟਾਫ ਨੇ ਸੜਕ ਕਿਨਾਰੇ ਪਾਏ ਬੇਹੋਸ਼ 70 ਸਾਲਾ ਬਜੁਰਗ ਦੀ ਤੁਰੰਤ ਸੰਭਾਲ ਕਰਦਿਆਂ ਆਪਣੀ ਪ੍ਰਾਈਵੇਟ ਕਾਰ ਵਿੱਚ ਚੁੱਕਦਿਆਂ ਬੇਹੋਸ਼ੀ ਦੀ ਹਾਲਤ ਵਿੱਚ  ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ ਦਾਖਲ ਕਰਵਾਇਆ ਗਿਆ । ਜਿੱਥੇ ਡਾਕਟਰਾ ਦੀ ਦੇਖ ਰੇਖ ਹੇਠ  ਉਸ ਦਾ ਇਲਾਜ ਚੱਲ ਰਿਹਾ ਹੈ। ਅਤੇ ਬੇਹੋਸ਼ ਆਦਮੀ ਦੀ ਪਹਿਚਾਣ ਭੋਲਾ ਸਿੰਘ ਪੁੱਤਰ ਨਿਹਾਲ ਸਿੰਘ ਉਮਰ 70 ਸਾਲ ਵਾਸੀ  ਠੁੱਲੀਵਾਲ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਉਸ ਦੇ ਵਾਰਸਾਂ ਨੂੰ ਦਿੱਤੀ ਗਈ । ਬਜੁਰਗ ਜਾਨ ਬਚਾਕੇ ਸ਼ਲਾਘਾਯੋਗ ਕੰਮ ਕਰਨ ਤਹਿਤ ਹਰ ਪਾਸੇ ਇੰਸਪੈਕਟਰ ਜਸਵਿੰਦਰ ਕੌਰ ਤੇ ਪੁਲੀਸ ਸਟਾਫ ਦੀ ਸਲਾਘਾਯੋਗ ਪ੍ਰਸ਼ੰਸਾ ਕੀਤੀ ਜਾ ਰਹੀ । ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡਾ ਪ੍ਰੱਗਿਆ ਜੈਨ ਨੇ ਆਖਿਆ ਕਿ ਇੰਸਪੈਕਟਰ ਜਸਵਿੰਦਰ ਕੌਰ ਦੀ ਸੂਝਬੂਝ ਸਦਕਾ ਹੀ ਇਹ ਸਾਰਾ ਕੁੱਝ ਸੰਭਵ ਹੋ ਸਕਿਆ ਅਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸੜਕ ਤੇ ਪਏ ਜ਼ਖਮੀ ਹਾਲਤ ਵਿੱਚ ਜਾਂ ਬੇਹੋਸ਼ੀ ਦੀ ਹਾਲਤ ਵਿੱਚ ਕਿਸੇ ਵੀ ਵਿਅਕਤੀ ਦੀ ਜਾਨ ਬਚਾਉਣੀ ਚਾਹੀਦੀ ਹੈ ਨਾ ਕਿ ਡਰਨਾ ਚਾਹੀਦਾ ਹੈ । ਜਸਵਿੰਦਰ ਕੌਰ ਨੇਂ ਕਿਹਾ ਕਿ ਕਿਸੇ ਵੀ ਘਟਨਾਂ ਸਬੰਧੀ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨਾ ਚਾਹੀਦਾ ਹੈ । ਇਹ ਹੀ ਇੱਕ ਸੱਚੀ ਇਨਸਾਨੀਅਤ ਹੈ ਅਜਿਹੀਆਂ ਸੂਚਨਾਵਾਂ ਤਹਿਤ ਪੁਲੀਸ ਵੱਲੋਂ ਕਦੇ ਵੀ ਕਿਸੇ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ।

Today Now News

RELATED ARTICLES
- Advertisment -

POPULAR POSTS