ਪਰਿਵਾਰ ਦੀ 7 ਏਕੜ ਜ਼ਮੀਨ ਨਸੇੜੀ ਪੁੱਤ ਪੂਰਨ ਸਿੰਘ ਦੀ ਨਸ਼ੇ ਦੀ ਆਦਤ ਵਿੱਚ ਵਿਕ ਚੁੱਕੀ ਹੈ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਗਿੱਦੜਬਾਹਾ ਦੇ ਪਿੰਡ ਭਾਰੂ ਵਿਖੇ ਦਿਲ ਨੂੰ ਦਹਿਲਾ ਦੇਣਾ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਨਸੇੜੀ ਪੁੱਤ ਨੇ ਆਪਣੀ ਮਾਂ ਨੂੰ ਪਾਣੀ ਵਾਲੀ ਡਿੱਗੀ ‘ਚੋ’ ਡੁਬੋ ਕੇ ਮੌਤ ਦੇ ਘਾਟ ਉਤਾਰ ਦਿੱਤਾ । ਜ਼ਿਕਰਯੋਗ ਹੈ ਕਿ ਬਜੁਰਗ ਮਾਤਾ ਬਲਵੀਰ ਕੌਰ ਦਾ ਪੁੱਤਰ ਪੂਰਨ ਸਿੰਘ ਜੋ ਕਿ ਨਸੇ ਦਾ ਆਦੀ ਸੀ ਅਤੇ ਪੈਸਿਆਂ ਲਈ ਆਪਣੀ ਮਾਂ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਦਾ ਆ ਰਿਹਾ ਸੀ । ਪਰ ਜਦੋ ਅੱਜ ਨਸੇੜੀ ਪੁੱਤ ਨੇ ਆਪਣੀ ਮਾਂ ਕੋਲੋ ਪੈਸਿਆਂ ਦੀ ਮੰਗ ਕੀਤੀ ਤਾ ਮਾਤਾ ਵੱਲੋਂ ਪੈਸੇ ਦੇਣ ਤੋ ਅਸਮਰੱਥਾ ਪ੍ਰਗਟ ਕੀਤੀ ਤਾ ਤੈਸ ਵਿੱਚ ਆਏ ਨਸੇੜੀ ਪੁੱਤ ਨੇ ਆਪਣੀ ਮਾਂ ਘਰ ਵਿੱਚ ਬਣੀ ਪਾਣੀ ਵਾਲੀ ਟੈਂਕੀ ਵਿੱਚ ਡੁਬੋ ਕੇ ਮੌਤ ਦੇ ਘਾਟ ਉਤਾਰ ਦਿੱਤਾ । ਦੂਜੇ ਪਾਸੇ ਬਜੁਰਗ ਮਾਤਾ ਨੂੰ ਆਢ ਗੁਆਂਢ ਦੀ ਮੱਦਦ ਨਾਲ ਬਾਹਰ ਕੱਢਿਆ ਤਾਂ ਬਜੁਰਗ ਮਾਤਾ ਦੀ ਮੌਤ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਕੋਲ 7 ਏਕੜ ਜ਼ਮੀਨ ਸੀ ਅਤੇ ਸਾਰੀ ਜਮੀਨ ਨਸੇੜੀ ਪੁੱਤ ਪੂਰਨ ਸਿੰਘ ਦੀ ਨਸ਼ੇ ਦੀ ਆਦਤ ਵਿੱਚ ਵਿਕ ਚੁੱਕੀ ਹੈ ਅਤੇ ਸਾਰਾ ਪਰਿਵਾਰ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ।




