17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟਰਾਈਡੈਂਟ ਵੱਲੋਂ ਗੁਰਦੁਆਰੇ ਦੇ ਗਰੰਥੀ ਦੀ ਪੋਤਰੀ ਦੇ ਵਿਆਹ ਉੱਤੇ 51000/-ਰੂਪੈ ਦੀ...

ਟਰਾਈਡੈਂਟ ਵੱਲੋਂ ਗੁਰਦੁਆਰੇ ਦੇ ਗਰੰਥੀ ਦੀ ਪੋਤਰੀ ਦੇ ਵਿਆਹ ਉੱਤੇ 51000/-ਰੂਪੈ ਦੀ ਰਾਸ਼ੀ ਭੇਂਟ ਕੀਤੀ ।

ਇਸ ਤੋਂ ਪਹਿਲਾਂ ਵੀ ਟਰਾਈਡੈਂਟ ਗਰੁੱਪ ਵਿੱਚ ਕੰਮ ਕਰਦੀਆਂ ਲੜਕੀਆਂ ਦੇ ਵਿਆਹਾਂ ਤੇ ਸ਼ਗਨ ਰਾਸੀ ਦਿੱਤੀ ਗਈ ਸੀ।

ਬਰਨਾਲਾ (ਕਰਨਪਰੀਤ ਧੰਦਰਾਲ) : ਸਮਾਜ ਸੇਵੀ ਕੰਮਾਂ ਲਈ ਦਿਲ ਖੋਲ੍ਹ ਕੇ ਦਾਨ ਦੇਣ ਵਾਲੇ ਦਾਨਵੀਰ ਟਰਾਈਡੈਂਟ ਗਰੁੱਪ ਦੇ ਐੰਮ.ਡੀ ਪਦਮਸ੍ਰੀ ਰਾਜਿੰਦਰ ਗੁਪਤਾ ਵੱਲੋਂ ਸੰਘੇੜਾ ਟਰਾਈਡੈਂਟ ਦੇ ਗੁਰਦੁਆਰਾ ਵਿਖੇ ਪਿਛਲੇ ਸਾਲਾਂ ਤੋਂ ਗਰੰਥੀ ਦੀ ਸੇਵਾ ਨਿਭਾ ਰਹੇ ਬਾਬਾ ਹਰਪਾਲ ਸਿੰਘ ਦੀ ਪੋਤਰੀ ਦੇ ਵਿਆਹ ਉੱਤੇ 51000/-ਰੂਪੈ ਦਾ ਦਾਨ ਦੇ ਕੇ ਪਰਿਵਾਰ ਦੀ ਸਹਾਇਤਾ ਕੀਤੀ । ਸਹਾਇਤਾ ਰਾਸ਼ੀ ਦਾ ਚੈੱਕ ਭੇਂਟ ਕਰਨ ਦੀ ਰਸਮ ਟਰਾਈਡੈਂਟ ਸੀ.ਐਸ.ਆਰ ਦੇ ਪ੍ਹਬੰਧਕ ਸ੍ਰੀ ਪਵਨ ਸਿੰਗਲਾ ਅਤੇ ਸਹਾਇਕ ਭਰਤ ਕੁਮਾਰ ਨੇਂ ਨਿਭਾਈ। ਇਸ ਮੌਕੇ ਟਰਾਈਡੈਂਟ ਗਰੁੱਪ ਐਡਮਿਨ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਸੰਘੇੜਾ ਗੁਰਦੁਆਰਾ ਵਿਖੇ ਕਰੀਬ ਪਿਛਲੇ 25 ਸਾਲਾਂ ਤੋਂ ਗਰੰਥੀ ਦੀ ਸੇਵਾ ਨਿਭਾ ਰਹੇ ਬਾਬਾ ਹਰਪਾਲ ਸਿੰਘ ਦੇ ਬੇਟੇ ਦੀ ਦਿਮਾਗੀ ਹਾਲਤ ਠੀਕ ਨਾਂ ਹੋਣ ਕਾਰਣ ਬਾਬਾ ਹਰਪਾਲ ਸਿੰਘ ਵੱਲੋਂ ਸਹਾਇਤਾ ਰਾਸ਼ੀ ਲਈ ਕਿਹਾ ਸੀ ਜਿਸ ਤਹਿਤ ਟਰਾਈਡੈਂਟ ਵੱਲੋਂ ਲੜਕੀ ਦੇ ਵਿਆਹ ਤੇ ਜਾ ਕੇ ਟਰਾਈਡੈਂਟ ਅਧਿਕਾਰੀਆਂ ਵੱਲੋਂ ਸਹਾਇਤਾ ਰਾਸ਼ੀ ਦਾ ਚੈੱਕ ਪਰਿਵਾਰ ਨੂੰ ਭੇਂਟ ਕੀਤਾ ਗਿਆ । ਇਸ ਤੋਂ ਪਹਿਲਾਂ ਵੀ ਟਰਾਈਡੈਂਟ ਗਰੁੱਪ ਵਿੱਚ ਕੰਮ ਕਰਦੀਆਂ ਲੜਕੀਆਂ ਦੇ ਵਿਆਹਾਂ ਤੇ ਸ਼ਗਨ ਰਾਸੀ ਦਿੱਤੀ ਗਈ ਸੀ।

Today Now News

RELATED ARTICLES
- Advertisment -

POPULAR POSTS